ਰੋਜ਼ਾਨਾ ਖ਼ਬਰ ਬਿਊਰੋ
ਸੰਗਰੂਰ, 18 ਸਤੰਬਰ
ਪਿੰਡ ਬਾਲੀਆਂ ਵਿਖੇ ਦਾਨਾ ਮੰਡੀ ਵਿੱਚ ਪੱਕੀ ਫਸਲ ਦੀ ਸਾਂਭ-ਸੰਭਾਲ ਲਈ ਨਵੇਂ ਸੈੱਡ ਦਾ ਉਦਘਾਟਨ ਅੱਜ ਸੰਗਰੂਰ ਹਲਕੇ ਦੀ ਵਿਧਾਇਕ ਸੀ੍ਮਤੀ ਨਰਿੰਦਰ ਕੌਰ ਭਰਾਜ ਵੱਲੋਂ ਕੀਤਾ ਗਿਆ। ਇਸ ਸੈੱਡ ਦੀ ਲਾਗਤ ਲਗਭਗ 35 ਲੱਖ ਰੁਪਏ ਹੈ ਜੋ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਰਹਿਨਮਾਈ ਹੇਠ ਬਣਾਇਆ ਗਿਆ ਹੈ। ਇਹ ਨਵਾਂ ਸੈੱਡ ਕਿਸਾਨਾਂ ਨੂੰ ਆਪਣੀ ਫਸਲ ਨੂੰ ਮੌਸਮੀ ਤਬਦੀਲੀਆਂ ਤੋਂ ਬਚਾ ਕੇ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਉਦਘਾਟਨੀ ਸਮਾਰੋਹ ਵਿੱਚ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਅਵਤਾਰ ਸਿੰਘ ਈਲਵਾਲ, ਗੁਰਵਿੰਦਰ ਸਿੰਘ ਪੀ.ਏ., ਪਿੰਡ ਬਾਲੀਆਂ ਦੀ ਸਰਪੰਚ ਸੀ੍ਮਤੀ ਜਸਵਿੰਦਰ ਕੌਰ, ਪੰਚ ਸੀ੍ਮਤੀ ਸੁੱਖਵਿੰਦਰ ਕੌਰ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਸੀ੍ਮਤੀ ਸਿੰਦਰ ਕੌਰ, ਅਮਰੀਕ ਸਿੰਘ, ਗੁਰਜੀਵਨ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ, ਸੁਬੇਦਾਰ ਰਾਜਪਾਲ, ਮਨਜੀਤ ਸਿੰਘ ਪੱਪੂ, ਹਰਵਿੰਦਰ ਸਿੰਘ ਨੰਬਰਦਾਰ, ਦਰਸਨ ਸਿੰਘ ਗਰੰਥੀ, ਬਲਵੰਤ ਸਿੰਘ, ਪੰਚਾਇਤ ਸੈਕਟਰੀ ਗਾਂਧੀ, ਰਜਿੰਦਰ ਸਿੰਘ ਭੁੱਟੋ, ਗੁਰਜੀਤ ਸਿੰਘ ਲੱਡੀ, ਗੁਰਮੀਤ ਸਿੰਘ, ਐਡਵੋਕੇਟ ਅਮਨਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਰਹੇ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੱਕੀ ਫਸਲ ਦੀ ਸੁਰੱਖਿਆ ਲਈ ਆਧੁਨਿਕ ਸੈੱਡਾਂ ਦੀ ਨਿਰਮਾਣ ਪ੍ਰਕਿਰਿਆ ਰਾਜ ਦੇ ਹੋਰ ਇਲਾਕਿਆਂ ਵਿੱਚ ਵੀ ਜਾਰੀ ਹੈ। ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਤੋਂ ਪਹਿਲਾਂ ਉਸਦੀ ਸਾਂਭ-ਸੰਭਾਲ ਕਰਨ ਲਈ ਸਹੂਲਤਾਂ ਦੀ ਘਾਟ ਨਾ ਰਹੇ।
ਵਿਧਾਇਕ ਨੇ ਇਹ ਵੀ ਭਰੋਸਾ ਦਵਾਇਆ ਕਿ ਕਿਸਾਨਾਂ ਨੂੰ ਮੰਡੀ ਪ੍ਰਣਾਲੀ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ।

ਸਮਾਰੋਹ ਵਿੱਚ ਮੌਜੂਦ ਲੋਕਾਂ ਨੇ ਸਰਕਾਰ ਦੇ ਇਸ ਯਤਨ ਦੀ ਪ੍ਰਸ਼ੰਸਾ ਕੀਤੀ ਅਤੇ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।










