ਡੀਪੀਆਈ ਵੱਲੋਂ ਜਥੇਬੰਦੀ ਨੂੰ ਮੰਗਾਂ ਦੇ ਜਲਦ ਹੱਲ ਦਾ ਭਰੋਸਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 18 ਸਤੰਬਰ
ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ ਆਫਿਸ ) ਐਸੋਸੀਏਸ਼ਨ ਮੀਟਿੰਗ ਜਥੇਬੰਦੀ ਦੇ ਸੂਬਾ ਚੈਅਰਮੈਨ ਸ੍ਰੀ ਸੰਜੀਵ ਕਾਲੜਾ ਅਤੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਸਾਂਝੀ ਅਗਵਾਈ ਹੇਠ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ ਸਿੱਖਿਆ) ਸ੍ਰੀ ਗੁਰਿੰਦਰ ਸਿੰਘ ਸੋਢੀ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ।

ਇਸ ਮੌਕੇ ਜਥੇਬੰਦੀ ਵੱਲੋਂ ਅਲੱਗ-ਅਲੱਗ 15 ਤਰ੍ਹਾਂ ਦੇ ਮੰਗ-ਪੱਤਰ ਵਿਸਥਾਰਪੂਰਵਕ ਤਿਆਰ ਕਰਕੇ ਡੀਪੀਆਈ (ਸੈ:ਸਿ) ਅੱਗੇ ਪੇਸ਼ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਿਆ। ਡੀਪੀਆਈ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਆਉਂਦੇ 10 ਦਿਨਾਂ ਦੌਰਾਨ 30 ਸਤੰਬਰ 2025 ਤੋਂ ਪਹਿਲਾ-ਪਹਿਲਾਂ 90 ਸੀਨੀਅਰ ਸਹਾਇਕ ਦੀਆਂ ਰਹਿੰਦੀਆਂ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਕੀਤੇ ਜਾਣਗੇ ਅਤੇ ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਟ ਸਬੰਧੀ ਕਾਰਵਾਈ ਵੀ ਆਰੰਭੀ ਜਾਵੇਗੀ।

ਆਗੂਆਂ ਦੱਸਿਆ ਕਿ ਡੀਪੀਆਈ ਸਾਹਿਬ ਵੱਲੋਂ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਿਆ ਗਿਆ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਪਠਾਨਕੋਟ, ਤਰਨ ਤਾਰਨ, ਪਟਿਆਲਾ, ਮੋਹਾਲੀ, ਮਾਨਸਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਸੰਗਰੂਰ, ਨਵਾਂ ਸ਼ਹਿਰ, ਗੁਰਦਾਸਪੁਰ, ਜਲੰਧਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਆਦਿ ਜ਼ਿਲਿਆਂ ਤੋਂ ਵਿਸ਼ੇਸ਼ ਤੌਰ
‘ਤੇ ਕਲੈਰੀਕਲ ਸਾਥੀ ਸ਼ਾਮਲ ਹੋਏ।

ਫੋਟੋ ਕੈਪਸ਼ਨ: ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ ਆਫਿਸ ) ਐਸੋਸੀਏਸ਼ਨ ਦੇ ਮੈਂਬਰ।










