ਅੰਡਰ-17 ਅਤੇ ਅੰਡਰ-9 ਵਰਗ ਦੇ ਮੁਕਾਬਲੇ, ਬੱਚਿਆਂ ਵਿੱਚ ਦੇਖੀ ਤਗੜੀ ਰੁਚੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਦਸੰਬਰ
ਗੁਰਦਾਸਪੁਰ ਸਤਰੰਜ ਕਲੱਬ ਅਤੇ ਦਿਨੇਸ਼ ਗੀਰਾ ਚੈੱਸ ਅਕੈਡਮੀ ਦੇ ਸਾਂਝੇ ਉਪਰਾਲੇ ਸਦਕਾ ਅੱਜ ਚੈੱਸ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਸਤਰੰਜ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-17 ਅਤੇ ਅੰਡਰ-9 ਲੜਕੀਆਂ ਤੇ , ਲੜਕਿਆਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ।

ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਅਨਿਲ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਤਰੰਜ ਖੇਡ ਮਾਨਸਿਕ ਤਨਾਅ ਘਟਾਉਣ ਦੇ ਨਾਲ-ਨਾਲ ਬੌਧਿਕ ਵਿਕਾਸ ਨੂੰ ਵੀ ਪ੍ਰੋਤਸਾਹਿਤ ਕਰਦੀ ਹੈ।
ਕਲੱਬ ਪ੍ਰਧਾਨ ਚੰਦਰ ਸ਼ੇਖਰ ਨੇ ਦੱਸਿਆ ਕਿ ਮੁਕਾਬਲੇ ਲੜਕਿਆਂ ਤੇ ਲੜਕੀਆਂ ਲਈ ਵੱਖ-ਵੱਖ ਵਰਗਾਂ ਵਿੱਚ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਦੀ ਸਾਰੀ ਸਿਸਟਮ ਗੂਗਲ ਪ੍ਰੋਫਾਰਮਾ ਰਾਹੀਂ ਚਲਾਈ ਗਈ ਅਤੇ ਖਿਡਾਰੀਆਂ ਨੇ ਆਪਣੀਆਂ ਐਂਟਰੀਆਂ ਖ਼ੁਦ ਦਰਜ ਕੀਤੀਆਂ। ਪ੍ਰਤੀਯੋਗਿਤਾ ਦੇ 5 ਰਾਊਂਡ ਬੜੇ ਫਸਵੇਂ ਸਾਬਤ ਹੋਏ ਅਤੇ ਦਿਨੇਸ਼ ਗੀਰਾ ਨੇ ਮੁੱਖ ਔਰਬਿਟਰ ਵਜੋਂ ਆਪਣੀ ਭੂਮਿਕਾ ਨਿਭਾਈ।

ਅੰਤਿਮ ਨਤੀਜੇ (ਵਰਗ ਅਨੁਸਾਰ)
• ਅੰਡਰ-9 ਲੜਕੀਆਂ
ਪਹਿਲਾ ਸਥਾਨ : ਤਨਿਸ਼ਕਾ (ਬਠਿੰਡਾ)
ਦੂਜਾ ਸਥਾਨ : ਤਰੀਮਾਨ ਕੌਰ ਗਿੱਲ
• ਅੰਡਰ-9 ਮੁੰਡੇ
ਪਹਿਲਾ ਸਥਾਨ : ਨਮਿਤ ਗੋਇਲ (ਸੰਗਰੂਰ)
ਦੂਜਾ ਸਥਾਨ : ਸਾਹਿਬ ਨੂਰ ਸਿੰਘ ਅਤੇ ਅਦਾਵਨ (ਅੰਮ੍ਰਿਤਸਰ/ਜਲੰਧਰ)
• ਅੰਡਰ-15 ਲੜਕੀਆਂ
ਪਹਿਲਾ ਸਥਾਨ : ਪਲਕ
ਦੂਜਾ ਸਥਾਨ : ਹਰਖੁਸ਼ਬੂ ਦੀਪ ਕੌਰ
• ਅੰਡਰ-17 ਲੜਕੀਆਂ
ਸ਼ਿਵਾਨੀ, ਅਰੀਸ਼ਾ ਅਤੇ ਲਵਲੀਨ ਵਿਚਕਾਰ ਕਾਫ਼ੀ ਦਿਲਚਸਪ ਮੁਕਾਬਲਾ ਰਿਹਾ
• ਅੰਡਰ-17 ਮੁੰਡੇ
ਪਹਿਲਾ ਸਥਾਨ : ਉਤਕ੍ਰਿਸ਼ ਤੁਲੀ

ਇਸ ਮੌਕੇ ਗੁਰਦਾਸਪੁਰ ਚੈਸ ਕਲੱਬ ਦੇ ਜਨਰਲ ਸਕੱਤਰ ਚੇਤਨ ਮਹਾਜਨ, ਮੁੱਖ ਸਲਾਹਕਾਰ ਰਜਿੰਦਰ ਕੁਮਾਰ, ਕੋਰ ਕਮੇਟੀ ਮੈਂਬਰ ਮੈਡਮ ਸ਼ਸ਼ੀ, ਵਾਈਸ ਪ੍ਰਿੰਸੀਪਲ ਸ਼ੀਤਲ ਸਭਰਵਾਲ, ਹੈੱਡ ਮਿਸਟਰੈਸ ਰੋਜ਼ੀ ਸ਼ਰਮਾ, ਦਿਨੇਸ਼ ਗੀਰਾ ਅਤੇ ਦਵਿੰਦਰਜੀਤ ਹਾਜ਼ਰ ਸਨ।










