ਸੀਰਤ ਚਗੂਵਾਲ ਨੇ ਜੂਨੀਅਰ ਵਰਗ 50 ਮੀਟਰ ਦੌੜ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 15 ਅਕਤੂਬਰ
ਵਿਦਿਆਰਥੀ ਜੀਵਨ ਹੀ ਨਹੀਂ, ਸਗੋਂ ਆਮ ਜੀਵਨ ਵਿੱਚ ਵੀ ਖੇਡਾਂ ਦਾ ਬਹੁਤ ਵੱਡਾ ਮਹੱਤਵ ਹੈ। ਖੇਡਾਂ ਸਾਨੂੰ ਤੰਦਰੁਸਤ ਰੱਖਣ ਦੇ ਨਾਲ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ ਅਤੇ ਸਾਡੇ ਅੰਦਰ ਅਨੁਸ਼ਾਸਨ, ਹਿੰਮਤ, ਸਹਿਯੋਗ ਅਤੇ ਸਬਰ ਦੇ ਗੁਣ ਪੈਦਾ ਕਰਦੀਆਂ ਹਨ।

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਪ੍ਰਾਇਮਰੀ ਖੇਡਾਂ ਦੇ ਤਹਿਤ ਅੱਜ ਬਲਾਕ ਗੁਰਦਾਸਪੁਰ-2 ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਕੇਸ਼ ਕੁਮਾਰ ਦੀ ਰਹਿਨੁਮਾਈ ਹੇਠ ਅਤੇ ਸੈਂਟਰ ਮੁੱਖ ਅਧਿਆਪਕ ਸ੍ਰੀ ਸੁਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਚੌੜ ਸਿੱਧਵਾਂ ਵਿਖੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਸ ਵਿੱਚ ਨੌ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਸੁਖਬੀਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੇ ਬਹੁਤ ਮਿਹਨਤ ਨਾਲ ਖੇਡਾਂ ਵਿੱਚ ਹਿੱਸਾ ਲਿਆ ਅਤੇ ਉਤਸ਼ਾਹਜਨਕ ਪ੍ਰਦਰਸ਼ਨ ਕੀਤਾ।
ਅੰਤਿਮ ਨਤੀਜੇ ਹੇਠ ਲਿਖੇ ਤਰ੍ਹਾਂ ਰਹੇ:
🏃♂️ 100 ਮੀਟਰ ਮੁੰਡੇ (ਅਥਲੈਟਿਕਸ):
ਸਚਿਨ – ਸਰਕਾਰੀ ਪ੍ਰਾਇਮਰੀ ਸਕੂਲ ਹਰਦਾਨ
ਅਭਿਸ਼ੇਕ – ਸਰਕਾਰੀ ਪ੍ਰਾਇਮਰੀ ਸਕੂਲ ਆਲੀ ਨੰਗਲ
ਦਿਲਪ੍ਰੀਤ – ਸਰਕਾਰੀ ਪ੍ਰਾਇਮਰੀ ਸਕੂਲ ਚਗੂਵਾਲ
🏃♀️ 100 ਮੀਟਰ ਕੁੜੀਆਂ:
ਗੁਰਨੂਰ – ਮਾਨਵੀ
ਸਿਮਰ – ਸਰਕਾਰੀ ਪ੍ਰਾਇਮਰੀ ਸਕੂਲ ਲੋਲੇ ਨੰਗਲ
🏃♂️ ਜੂਨੀਅਰ ਵਰਗ 50 ਮੀਟਰ ਮੁੰਡੇ:
ਪਰਮਾਣ – ਸਰਕਾਰੀ ਪ੍ਰਾਇਮਰੀ ਸਕੂਲ ਚੌੜ ਸਿੱਧਵਾਂ
ਮੋਖ – ਸਰਕਾਰੀ ਪ੍ਰਾਇਮਰੀ ਸਕੂਲ ਨਰਪੁਰ
ਸੁਖਦੀਪ – ਸਰਕਾਰੀ ਪ੍ਰਾਇਮਰੀ ਸਕੂਲ ਸਿੱਧਵਾਂ

🏃♀️ ਜੂਨੀਅਰ ਵਰਗ 50 ਮੀਟਰ ਕੁੜੀਆਂ:
ਸੀਰਤ – ਸਰਕਾਰੀ ਪ੍ਰਾਇਮਰੀ ਸਕੂਲ ਚਗੂਵਾਲ
ਸੀਆ – ਸਰਕਾਰੀ ਪ੍ਰਾਇਮਰੀ ਸਕੂਲ ਚੌੜ ਸਿੱਧਵਾਂ
ਅਮਰਜੋਤ – ਸਰਕਾਰੀ ਪ੍ਰਾਇਮਰੀ ਸਕੂਲ ਚੌੜ ਸਿੱਧਵਾਂ
🥇 ਗੋਲਾ ਸੁੱਟ ਕੁੜੀਆਂ:
ਵਿਰੋਣਕਾਂ – ਸਰਕਾਰੀ ਪ੍ਰਾਇਮਰੀ ਸਕੂਲ ਆਲੀ ਨੰਗਲ
ਦਿਵਿਆਸ਼ੀ – ਸਰਕਾਰੀ ਪ੍ਰਾਇਮਰੀ ਸਕੂਲ ਚਗੂਵਾਲ
ਅਦਿਤੀ – ਸਰਕਾਰੀ ਪ੍ਰਾਇਮਰੀ ਸਕੂਲ ਚੌੜ ਸਿੱਧਵਾਂ
🥇 ਗੋਲਾ ਸੁੱਟ ਮੁੰਡੇ:
ਸਚਿਨ – ਸਰਕਾਰੀ ਪ੍ਰਾਇਮਰੀ ਸਕੂਲ ਹਰਦਾਨ
ਅਭੀਸ਼ੇਕ – ਸਰਕਾਰੀ ਪ੍ਰਾਇਮਰੀ ਸਕੂਲ ਚੌੜ ਸਿੱਧਵਾਂ
ਅਭੀਜੋਤ – ਸਰਕਾਰੀ ਪ੍ਰਾਇਮਰੀ ਸਕੂਲ ਆਲੀ ਨੰਗਲ
🏅 ਲੰਬੀ ਛਾਲ ਮੁੰਡੇ:
ਸੁਮੀਤ – ਚੌੜ ਸਿੱਧਵਾਂ
ਜੋਹਨ – ਆਲੀ ਨੰਗਲ
ਅਭਿਸ਼ੇਕ – ਆਲੀ ਨੰਗਲ
🏅 ਲੰਬੀ ਛਾਲ ਕੁੜੀਆਂ:
ਗਰੇਸੀ – ਆਲੀ ਨੰਗਲ
ਸਿਮਰਨ – ਨਰਪੁਰ
ਦਿਵਿਆਸ਼ੀ – ਚਗੂਵਾਲ

ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸੁਖਬੀਰ ਸਿੰਘ, ਸੂਜੈ ਸਿੰਘ, ਓਂਕਾਰ ਨਾਥ, ਅਮਰੀਕ ਸਿੰਘ, ਦਵਿੰਦਰ ਕੌਰ, ਨੀਤੂ ਬਾਲਾ, ਰੁਪਿੰਦਰ ਕੌਰ, ਉਪਾਸਨਾ, ਹਰਪ੍ਰੀਤ ਕੌਰ, ਹਰਚਰਨ ਸਿੰਘ ਸਮੇਤ ਹੋਰ ਅਧਿਆਪਕ ਮੌਜੂਦ ਸਨ।










