ਬਲਾਕ ਦੇ ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ ਕੀਤਾ ਗਿਆ ਸਨਮਾਨਿਤ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਅਗਸਤ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਬਦਲੀ ਦੇ ਹੁਕਮ ਜਾਰੀ ਹੋਣ ਉਪਰੰਤ ਅੱਜ ਬੀਪੀਈਓ ਸ੍ਰੀ ਪੰਕਜ਼ ਕੁਮਾਰ ਅਰੋੜਾ ਨੇ ਬਲਾਕ ਦੀਨਾਨਗਰ-1 ਦੀ ਜਿੰਮੇਵਾਰੀ ਸੰਭਾਲ ਲਈ ਹੈ। ਇਸ ਤੋਂ ਪਹਿਲਾਂ ਪਠਾਨਕੋਟ ਦੇ ਬਲਾਕ-1 ਵਿਖੇ ਤਾਇਨਾਤ ਸਨ।

ਇਸ ਮੌਕੇ ਬਲਾਕ ਦੇ ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ ਨਿੱਘਾ ਸਵਾਗਤ ਕਰਦਿਆਂ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਬੀਪੀਈਓ ਪੰਕਜ ਕੁਮਾਰ ਅਰੋੜਾ ਨੇ ਬਲਾਕ ਦੀਨਾਨਗਰ-1 ਦੀ ਜਿੰਮੇਵਾਰੀ ਸੰਭਾਲਣ ਉਪਰੰਤ ਬਲਾਕ ਦੇ ਅਧਿਆਪਕਾਂ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੇ ਦਫ਼ਤਰੀ ਅਮਲੇ ਨਾਲ ਜਾਣ-ਪਛਾਣ ਕੀਤੀ ਅਤੇ ਭਰੋਸਾ ਦਿੱਤਾ ਕਿ ਅਧਿਆਪਕਾਂ ਅਤੇ ਦਫ਼ਤਰੀ ਅਮਲੇ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਪੀਈਓ ਗੁਰਇਕਬਾਲ ਸਿੰਘ, ਬੀਪੀਈਓ ਭਾਰਤ ਭੂਸ਼ਣ, ਬੀਪੀਈਓ ਲਖਵਿੰਦਰ ਸਿੰਘ ਸੇਖੋਂ, ਬੀਪੀਈਓ ਬਲਵਿੰਦਰ ਸਿੰਘ ਗਿੱਲ, ਬੀਪੀਈਓ ਨਰੇਸ਼ ਕੁਮਾਰ ਪਨਿਆੜ, ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ, ਸੀਐਚਟੀ ਕਾਂਤਾ ਦੇਵੀ, ਸੀਐਚਟੀ ਰਤਨੀ ਦੇਵੀ, ਸੀਐਚਟੀ ਰਮਾ ਦੇਵੀ, ਸੀਐਚਟੀ ਪਰਮਜੀਤ ਕੌਰ, ਸੀਐਚਟੀ ਸੰਜੀਵ ਕੁਮਾਰ, ਮੈਡਮ ਸੰਦੀਪ, ਐਚਟੀ ਕਮਲ ਕੁਮਾਰ, ਐਚਟੀ ਮੁਕੇਸ਼ ਕੁਮਾਰ,
ਦਫ਼ਤਰੀ ਅਮਲਾ ਮੈਡਮ ਸਪਨਾ, ਕਲਰਕ ਪੂਨਮ, ਮੈਡਮ ਤੇਜਿੰਦਰ ਬੱਬੂ, ਮੈਡਮ ਰੀਨਾ, ਸੁਰਜੀਤ ਕੁਮਾਰ, ਅਰੁਣ ਮਹਾਜਨ ਅਤੇ ਐਮਆਈਐਸ ਕੋਆਰਡੀਨੇਟਰ ਧੀਰਜਪੁਰੀ ਆਦਿ ਹਾਜ਼ਰ ਸਨ।










