Share & like

ਕਿਹਾ ਕਿ ਹੋਰ ਵੀ ਬਿਹਤਰ ਢੰਗ ਨਾਲ ਕੰਮ ਕਰ ਸਕਣਗੇ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ

ਗੁਰਦਾਸਪੁਰ, 29 ਅਗਸਤ
ਬਲਾਕ ਸਿੱਖਿਆ ਅਫ਼ਸਰ ਸ੍ਰੀ ਬਲਵਿੰਦਰ ਸਿੰਘ ਗਿੱਲ ਨੇ ਅੱਜ ਬਲਾਕ ਧਾਰੀਵਾਲ-1 ਦਾ ਸਥਾਈ ਤੌਰ ‘ਤੇ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਸ੍ਰੀ ਗਿੱਲ ਬਲਾਕ ਕਾਹਨੂੰਵਾਨ-2 ਵਿਖੇ ਤਾਇਨਾਤ ਸਨ ਅਤੇ ਬਲਾਕ ਧਾਰੀਵਾਲ-1 ਦਾ ਵਾਧੂ ਚਾਰਜ਼ ਮਿਲਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਬਲਾਕ ਦੀਨਾਨਗਰ-2 ਦੀ ਵੀ ਵਾਧੂ ਜਿੰਮੇਵਾਰੀ ਸੌਂਪੀ ਹੋਈ ਹੈ।

ਸ਼੍ਰੀ ਗਿੱਲ ਨੇ ਅੱਜ ਸਿੱਖਿਆ ਬਲਾਕ ਧਾਰੀਵਾਲ-1 ਦੀ ਸਥਾਈ ਜਿੰਮੇਵਾਰੀ ਸੰਭਾਲਦਿਆਂ ਕਿਹਾ ਕਿ ਹੁਣ ਪਹਿਲਾਂ ਤੋਂ ਵੀ ਬਿਹਤਰ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਸਕਣਗੇ। ਬਲਾਕ ਧਾਰੀਵਾਲ-1 ਦਾ ਸਥਾਈ ਕਾਰਜ਼ ਸੰਭਾਲਣ ‘ਤੇ ਸਾਥੀ ਬੀਪੀਈਓਜ਼ ਸਾਹਿਬਾਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ। ਸ੍ਰੀ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਲਾਕ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਹੋਰ ਵੀ ਬਿਹਤਰ ਬਣਾਉਣ ਦੇ ਉਪਰਾਲੇ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਪੀਈਓ ਗੁਰਇਕਬਾਲ ਸਿੰਘ, ਬੀਪੀਈਓ ਭਾਰਤ ਭੂਸ਼ਣ, ਬੀਪੀਈਓ ਲਖਵਿੰਦਰ ਸਿੰਘ ਸੇਖੋਂ, ਬੀਪੀਈਓ ਬਲਵਿੰਦਰ ਸਿੰਘ ਗਿੱਲ, ਬੀਪੀਈਓ ਨਰੇਸ਼ ਕੁਮਾਰ ਪਨਿਆੜ, ਬੀਪੀਈਓ ਪੰਕਜ ਕੁਮਾਰ ਅਰੋੜਾ ਅਤੇ ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਆਦਿ ਹਾਜ਼ਰ ਸਨ।


Share & like

Leave a Reply