Share & like

ਜਤਿੰਦਰ ਬੈਂਸ
ਗੁਰਦਾਸਪੁਰ, 20 ਜੁਲਾਈ
ਭਾਰਤ ਸਰਕਾਰ ਵਲੋਂ ਸਮੱਗਰਾ ਸਿੱਖਿਆ ਅਧੀਨ ਪੂਰੇ ਭਾਰਤ ਵਿੱਚ 9-12 ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਕਲਾ ਨਿਖਾਰਣ ਦੇ ਉਦੇਸ਼ ਨਾਲ ਹਰ ਸਾਲ ਦੀ ਤਰ੍ਹਾਂ ਸਕੂਲ, ਜ਼ਿਲ੍ਹਾ, ਜੋਨ ਅਤੇ ਨੈਸ਼ਨਲ ਪੱਧਰ ‘ਤੇ ਕਲਾ ਉਤਸਵ ਮੁਕਾਬਲੇ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿੱ) ਗੁਰਦਾਸਪੁਰ ਸ੍ਰੀ ਰਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਨੇ ਦੱਸਿਆ ਕਿ ਕਲਾ ਉਤਸਵ ਮੁਕਾਬਲਿਆਂ ਤਹਿਤ ਵਿਦਿਆਰਥੀਆਂ ਦੇ ਵੋਕਲ ਮਿਊਜਿਕ (ਸੋਲੋ ਤੇ ਗਰੁੱਪ), ਇੰਸਟਰੂਮੈਂਟਲ ਮਿਊਜਿਕ (ਸੋਲੋ, ਮੈਲੋਡਿਕ ਤੇ ਗਰੁੱਪ), ਡਾਂਸ (ਸੋਲੋ ਤੇ ਗਰੁੱਪ), ਥੀਏਟਰ ਗਰੁੱਪ, (ਰੋਲ ਪੇਲ਼, ਮਿਮਿਕਰੀ), ਵੀਜੁਅਲ ਆਰਟ ( 2ਡੀ, 3ਡੀ ਤੇ ਗਰੁੱਪ), ਸਟੋਰੀ ਟੈਲਿੰਗ ਆਦਿ ਵਿੱਚ ਵੱਖ ਵੱਖ 12 ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਆਯੋਜਿਤ ਕਰਵਾਏ ਜਾਣਗੇ ।

ਜਾਣਕਾਰੀ ਸਾਂਝੀ ਕਰਦਿਆਂ ਕਲਾ ਉਤਸਵ ਮੁਕਾਬਲਿਆਂ ਦੇ ਜਿਲੈ ਨੋਡਲ ਅਫਸਰ ਸ੍ਰੀ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਉਪਰੋਕਤ 12 ਵੱਖ ਵੱਖ ਈਵੈਂਟਸ ਨੂੰ ਸਕੂਲ ਪੱਧਰ ਤੇ ਕਰਵਾਉਣ ਵਾਸਤੇ 21 ਜੁਲਾਈ ਤੋਂ ਸ਼ੁ੍ਰੂਆਤ ਕੀਤੀ ਜਾਵੇਗੀ ਜੋ 26 ਜੁਲਾਈ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ‌ ਮਿਤੀਵਾਰ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ ਅਤੇ ਹਰੇਕ ਸਕੂਲ ਮੁੱਖੀ ਇਹ ਮੁਕਾਬਲੇ ਕਰਵਾਉਣ ਉਪਰੰਤ ਹਰੇਕ ੲੈਵੈਂਟ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਭੇਜਣਗੇ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚੋਂ ਹਰੇਕ ਈਵੈਂਟ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਜੋਨ/ਸਟੇਟ ਪੱਧਰ ਵਾਸਤੇ ਹਿੱਸਾ ਲੈਣ ਲਈ ਭੇਜਿਆ ਜਾਵੇਗਾ। ਜੋਨ ਪੱਧਰ ਵਿਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ।

ਸ੍ਰੀ ਪੁਰੇਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਅਤੇ ਉਨ੍ਹਾਂ ਅੰਦਰ ਲੁੱਕੀ ਪ੍ਰਤਿਭਾ ਨੂੰ ਉਭਾਰਣ ਲਈ ਵਿਦਿਆਰਥੀਆਂ ਲਈ ਇੱਕ ਅਹਿਮ ਮੌਕਾ ਹੈ ।




Share & like

Leave a Reply