Share & like

ਨਿਸ਼ਕਾਮ ਸੇਵਾ ਭਾਵਨਾ ਨਾਲ ਆਸ਼ਰਮ ਕਰ ਰਿਹਾ ਹੈ ਬਜ਼ੁਰਗਾਂ ਦੀ ਸਾਂਭ-ਸੰਭਾਲ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ/ਗੁਰਦਾਸਪੁਰ, 20 ਜੁਲਾਈ
ਪਠਾਨਕੋਟ ਦੇ ਝਾਖੋਲਾੜੀ ਸਥਿਤ ਆਦਰਸ਼ ਬ੍ਰਿਧ ਆਸ਼ਰਮ ਨੇ ਅੱਜ ਇੱਕ ਹੋਰ ਬੇਸਹਾਰਾ ਬਜ਼ੁਰਗ ਬਾਪੂ ਨੂੰ ਠਾਹਰ ਦਿੱਤੀ ਹੈ। ਇਹ ਬਜ਼ੁਰਗ ਬਾਪੂ ਪੂਰਨ ਸਿੰਘ (95) ਡਿਫੈਂਸ ਰੋਡ ਮਮੂਨ ਕੈਂਟ ਏਅਰ ਫੋਰਸ ਪਠਾਨਕੋਟ ਦੇ ਨੇੜੇ ਇੱਕ ਕੱਚੀ ਝੌਂਪੜੀ ਵਿੱਚ ਬਹੁਤ ਹੀ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ। ਬਜ਼ੁਰਗ ਦਾ ਕੋਈ ਵਾਲੀ ਵਾਰਸ ਹੈ।

ਬਜ਼ੁਰਗ ਬਾਪੂ ਨੂੰ ਅਜਿਹੀ ਹਾਲਤ ਵਿੱਚ ਵੇਖ ਕੇ ਏਅਰ ਫੋਰਸ ਦੇ ਗਰੁੱਪ ਕਮਾਂਡਰ ਅਫ਼ਸਰ ਗੌਰਵ ਪ੍ਰਤਾਪ ਅਤੇ ਉਨ੍ਹਾਂ ਦੇ ਟੀਮ ਮੈਂਬਰ ਵਿਸ਼ਵਜੀਤ ਪਰੀਦਾ ਝਾਖੋਲਾੜੀ ਵਿਖੇ ਆਦਰਸ਼ ਬ੍ਰਿਧ ਆਸ਼ਰਮ ਲੈ‌ ਕੇ ਆਏ ਅਤੇ ਬਜ਼ੁਰਗ ਦੀ ਹਾਲਤ ਤੋਂ ਜਾਣੂ ਕਰਵਾਇਆ। ਕਮਾਂਡਰ ਅਫ਼ਸਰ ਗੌਰਵ ਪ੍ਰਤਾਪ ਨੇ ਦੱਸਿਆ ਕਿ ਇਹ ਬਾਪੂ ਬਹੁਤ ਲੰਬੇ ਸਮੇਂ ਤੋਂ ਕੈਂਟ ਤੋਂ ਬਾਹਰ ਚਾਹ ਵੇਚਣ ਦਾ ਕੰਮ ਕਰਦਾ ਸੀ ਅਤੇ ਇਸਦਾ ਕੋਈ ਵੀ ਸਹਾਰਾ ਨਹੀਂ ਹੈ। ਵਡੇਰੀ ਉਮਰ ਹੋ ਜਾਣ ਕਾਰਨ ਹੁਣ ਖੁਦ ਨੂੰ ਸੰਭਾਲਣ ਦੇ ਵੀ ਸਮਰੱਥ ਨਹੀਂ ਰਿਹਾ।

ਉਨ੍ਹਾਂ ਦੇ ਝੇਤੇ ਵਿੱਚ ਸੀ ਕਿ ਝਾਖੋਲਾੜੀ ਵਿਖੇ ਆਦਰਸ਼ ਬਿਰਧ ਆਸ਼ਰਮ ਬੇਹਦ ਸੰਜੀਦਾ ਹੋ ਕੇ ਬੇਸਹਾਰਾ ਦੀ ਨਿਸ਼ਕਾਮ ਸੇਵਾ ਨਿਭਾ ਰਿਹਾ ਹੈ, ਇਸਲਈ ਬਜ਼ੁਰਗ ਨੂੰ ਏਥੇ ਲੈ ਕੇ ਆਇਆ ਹੈ ਤਾਂ ਜ਼ੋ ਬਾਕੀ ਦੀ ਜ਼ਿੰਦਗੀ ਬੇਹਤਰ ਤਰ੍ਹਾਂ ਬਾਕੀ ਦੇ ਬਜ਼ੁਰਗਾਂ ਵਿੱਚ ਇੱਕ ਪਰਿਵਾਰ ਵਾਂਗ ਬਤੀਤ ਕਰ ਸਕੇਗਾ।
ਕਮਾਂਡਰ ਅਫ਼ਸਰ ਗੌਰਵ ਵੱਲੋਂ ਆਸ਼ਰਮ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਤੁਹਾਡਾ ਇਥੋਂ ਦਾ ਪ੍ਰੋਗਰਾਮ ਅਤੇ ਇੱਥੋਂ ਦੇ ਮੈਨੇਜਮੈਂਟ ਨੂੰ ਦੇ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੈ ਕਿ ਸਾਰੇ ਹੀ ਬਜ਼ੁਰਗ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਬੇਹਦ ਦੁੱਖ ਵੀ ਹੈ ਕਿ ਅਜਿਹੇ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਕਈ ਬਜ਼ੁਰਗਾਂ ਨੂੰ ਆਪਣੇ ਪਰਿਵਾਰ ਹੁੰਦਿਆਂ ਵੀ ਆਸ਼ਰਮਾਂ ਵਿੱਚ ਰਹਿਣਾ ਪੈ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਕਾਰਨਾਂ ਦੀ ਜ਼ਮੀਨੀ ਪੱਧਰ ‘ਤੇ ਘੋਖ ਕਰਕੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।

ਉਨ੍ਹਾਂ ਆਸ਼ਰਮ ‘ਚ ਮੌਜੂਦ ਬਜ਼ੁਰਗਾਂ ਨੂੰ ਸਹਾਰਾ ਦਿੰਦੇ ਕਿਹਾ ਕਿ ਅਸੀਂ ਵੀ ਤੁਹਾਡੇ ਬੱਚੇ ਹਾਂ। ਉਨ੍ਹਾਂ ਕਿਹਾ ਰੱਬ ਦਾ ਭਾਣਾ ਮੰਨ ਕੇ ਪਰਮਾਤਮਾ ਦੇ ਸਿਮਰਨ ਵਿੱਚ ਮਨ ਲਾਇਆ ਕਰੋ। ਬਜ਼ੁਰਗ ਦੀ ਹੱਡਬੀਤੀ ਸੁਨਣ ਤੋਂ ਬਾਅਦ ਆਸ਼ਰਮ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਨੇ ਬਜ਼ੁਰਗ ਬਾਪੂ ਨੂੰ ਖਿੜੇ ਮੱਥੇ ਆਸ਼ਰਮ ਵਿੱਚ ਰਹਿਣ ਦੀ ਪ੍ਰਵਾਨਗੀ ਦਿੱਤੀ। ਇਸ ਮੌਕੇ ਆਸ਼ਰਮ ਸਮੂਹ ਸਟਾਫ ਸਵਿਤਾ, ਰਾਜ ਰਾਣੀ, ਕਮਲੇਸ਼ ਕੁਮਾਰੀ, ਵਿਜੈ ਕੁਮਾਰੀ, ਜਸਬੀਰ ਕੌਰ, ਵਿਪਨ ਕੁਮਾਰ, ਰਮੇਸ਼ ਚੰਦਰ ਵੀ ਮੌਜੂਦ ਸਨ।


Share & like

Leave a Reply