Share & like

ਕੈਨੇਡਾ, 17 ਜੁਲਾਈ
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਕੈਨੇਡਾ ‘ਚ ਦਰਿਆ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਨਸਾ ਵਾਸੀ ਜਤਿਨ ਗਰਗ ਕਰੀਬ 11 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਵਾਲੀਬਾਲ ਖੇਡਦਿਆਂ ਬਾਲ ਦਰਿਆ ਵਿੱਚ ਜਾ ਡਿੱਗੀ। ਜਦੋਂ ਉਹ ਦਰਿਆ ਵਿੱਚੋਂ ਵਾਲੀਬਾਲ ਚੁੱਕ ਰਿਹਾ ਸੀ ਤਾਂ ਭਾਨਾ ਵਾਪਰ ਗਿਆ। ਘਟਨਾ ਤੋਂ ਬਾਅਦ ਪੁਲੀਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਗਈ ਅਤੇ ਇੱਕ ਹਫ਼ਤੇ ਬਾਅਦ ਪੁਲੀਸ ਨੁੂੰ ਨੌਜਵਾਨ ਦੀ ਲਾਸ਼ ਚਾਰ ਕਿਲੋਮੀਟਰ ਦੂਰ ਦਰਿਆ ’ਚੋਂ ਮਿਲੀ।
ਪੁਲੀਸ ਵੱਲੋਂ ਜਤਿਨ ਦੀ ਮੌਤ ਬਾਰੇ ਪਰਿਵਾਰ ਨੂੰ ਇਤਲਾਹ ਦਿੱਤੀ ਤਾਂ ਪਰਿਵਾਰ ਤੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਮਾਪਿਆਂ ਨੇ ਸਰਕਾਰ ਤੋਂ ਜਤਿਨ ਦੀ ਦੇਹ ਵਾਪਸ ਲਿਆਉਣ ਦੀ ਅਪੀਲ ਕੀਤੀ।


Share & like

Leave a Reply