ਵਾਤਾਵਰਣ ਨੂੰ ਖੁਸ਼ਹਾਲ ਬਣਾਉਣ ਲਈ ਸਕੂਲਾਂ ਨੂੰ ਪੌਦੇ ਵੰਡੇ
ਜਤਿੰਦਰ ਬੈਂਸ/ਰੋਜਾਨਾ ਖਬਰ
ਗੁਰਦਾਸਪੁਰ, 17 ਜੁਲਾਈ
ਸਿੱਖਿਆ ਬਲਾਕ ਦੀਨਾਨਗਰ-2 ਅਧੀਨ ਪੈਂਦੇ ਸੈਂਟਰ ਡਾਲਾ ਦੇ ਸਮੂਹ ਸਕੂਲ ਮੁੱਖੀਆਂ ਦੀ ਮੀਟਿੰਗ ਸੈਂਟਰ ਹੈੱਡ ਟੀਚਰ ਸ੍ਰੀਮਤੀ ਰੇਨੂ ਬਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ (ਸੈਂਟਰ)ਸਕੂਲ ਸੈਂਟਰ ਡਾਲਾ ਵਿਖੇ ਹੋਈ। ਸਿੱਖਿਆ ਮਾਹਿਰ ਸ੍ਰੀ ਰਾਜੇਸ਼ ਕੁਮਾਰ ਮੀਟਿੰਗ ਵਿੱਚ ਉਚੇਚੇ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਸੈਂਟਰ ਦਾਲਾ ਅਧੀਨ ਪੈਂਦੇ ਸਮੂਹ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਯੋਜਨਾ ਉਲੀਕੀ ਗਈ ਅਤੇ ਵਾਤਾਵਰਨ ਨੂੰ ਖੁਸ਼ਹਾਲ ਬਣਾਉਣ ਲਈ ਸਕੂਲਾਂ ਨੂੰ ਪੌਦੇ ਵੀ ਵੰਡੇ ਗਏ। ਸੈਂਟਰ ਹੈਂਡ ਟੀਚਰ ਸ੍ਰੀਮਤੀ ਰੇਨੂ ਬਾਲਾ ਨੇ ਸੰਬੋਧਨ ਕਰਦਿਆਂ ਸਰਕਾਰੀ ਪ੍ਰਾਈਮਰੀ ਸਕੂਲਾਂ ਅੰਦਰ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਸਿੱਖਿਆ ਮਾਹਿਰ ਸ੍ਰੀ ਰਾਜੇਸ਼ ਕੁਮਾਰ ਵੱਲੋਂ ਵੱਖ-ਵੱਖ ਸਕੂਲ ਮੁੱਖੀਆਂ ਨਾਲ ਜਾਣ ਪਛਾਣ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਬਿਹਤਰ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸੈਂਟਰ ਡਾਲਾ ਅਧੀਨ ਪੈਂਦੇ ਸਮੂਹ ਸਕੂਲ ਮੁੱਖੀ ਹਾਜ਼ਰ ਸਨ।











