Share & like

ਅਮਰੀਕੀ ਡਾਲਰ ਦੇ ਸਾਹਮਣੇ ਵੀ ਕੈਨੇਡੀਅਨ ਕਰੰਸੀ ਮਜ਼ਬੂਤ, ਪ੍ਰਧਾਨ ਮੰਤਰੀ ਕਾਰਨੀ ਦੀਆਂ ਆਰਥਿਕ ਨੀਤੀਆਂ ਦੀ ਚਰਚਾ

ਰੋਜ਼ਾਨਾ ਖ਼ਬਰ
ਵੈਨਕੂਵਰ, 29 ਜਨਵਰੀ
ਲੰਮੇ ਸਮੇਂ ਤੱਕ ਹੇਠਲੇ ਪੱਧਰ ’ਤੇ ਟਿਕੀ ਰਹਿਣ ਮਗਰੋਂ ਕੈਨੇਡੀਅਨ ਡਾਲਰ ਨੇ ਮੁੜ ਮਜ਼ਬੂਤੀ ਫੜ ਲਈ ਹੈ। ਕਰੰਸੀ ਐਕਸਚੇਂਜ ਐਪਸ ਮੁਤਾਬਕ ਇੱਕ ਕੈਨੇਡੀਅਨ ਡਾਲਰ ਦੀ ਕੀਮਤ 68 ਭਾਰਤੀ ਰੁਪਏ ਤੋਂ ਉਪਰ ਪਹੁੰਚ ਗਈ ਹੈ।
ਇਸਦੇ ਨਾਲ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡੀਅਨ ਕਰੰਸੀ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ। ਤਾਜ਼ਾ ਦਰਾਂ ਅਨੁਸਾਰ ਇੱਕ ਕੈਨੇਡੀਅਨ ਡਾਲਰ 74 ਅਮਰੀਕੀ ਸੈਂਟ ਤੋਂ ਥੋੜ੍ਹਾ ਉਪਰ ਵਪਾਰ ਕਰ ਰਿਹਾ ਹੈ, ਜਦਕਿ ਤਿੰਨ ਮਹੀਨੇ ਪਹਿਲਾਂ ਇਹ ਦਰ 68 ਸੈਂਟਾਂ ਦੇ ਆਸ-ਪਾਸ ਰਹੀ ਸੀ।
ਪਿਛਲੀ ਝਾਤ
ਜੇ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ 2013-14 ਦੇ ਦੌਰਾਨ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਤੋਂ ਥੋੜ੍ਹਾ ਉੱਚਾ ਵਪਾਰ ਕਰਦਾ ਸੀ। ਪਰ ਤੱਤਕਾਲੀ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਵੱਲੋਂ ਆਪਣੀ ਸੱਤਾ ਦੇ ਆਖ਼ਰੀ ਸਾਲਾਂ ਦੌਰਾਨ ਕੀਤੀਆਂ ਕੁਝ ਗਲਤ ਆਰਥਿਕ ਨੀਤੀਆਂ ਕਾਰਨ ਕੈਨੇਡੀਅਨ ਡਾਲਰ ਹੌਲੀ-ਹੌਲੀ ਹੇਠਾਂ ਵੱਲ ਰਿੜਨ ਲੱਗ ਪਿਆ।
ਇਹ ਰੁਝਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵੀ ਕਾਬੂ ਨਹੀਂ ਆ ਸਕਿਆ ਅਤੇ ਕੈਨੇਡੀਅਨ ਡਾਲਰ ਡਿਗਦਾ ਹੋਇਆ ਅਮਰੀਕੀ ਡਾਲਰ ਦੇ ਮੁਕਾਬਲੇ 68 ਸੈਂਟਾਂ ਦੇ ਹੇਠਲੇ ਪੱਧਰ ਤੱਕ ਪਹੁੰਚ ਗਿਆ ਸੀ।
ਆਰਥਿਕ ਮਾਹਰ ਮੰਨਦੇ ਹਨ ਕਿ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਿੱਤੀ ਮੁਹਾਰਤ ਹੁਣ ਸਪਸ਼ਟ ਤੌਰ ’ਤੇ ਸਾਹਮਣੇ ਆ ਰਹੀ ਹੈ। ਬੈਂਕ ਆਫ ਕੈਨੇਡਾ ਅਤੇ ਮਗਰੋਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਕਾਰਨੀ ਨੇ ਪ੍ਰਧਾਨ ਮੰਤਰੀ ਬਣ ਕੇ ਆਪਣੀ ਆਰਥਿਕ ਸਮਝ ਨੂੰ ਹੋਰ ਨਿਖਾਰਿਆ ਹੈ।


ਮਾਹਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈਆਂ ਟੈਰਿਫ਼ ਸ਼ਰਤਾਂ ਦੇ ਸਾਹਮਣੇ ਝੁਕਣ ਦੀ ਥਾਂ, ਕੈਨੇਡਾ ਸਰਕਾਰ ਨੇ ਆਲਮੀ ਨਿਰਭਰਤਾ ਘਟਾਉਣ ਅਤੇ ਘਰੇਲੂ ਉਦਯੋਗ ਲਈ ਨਵੀਆਂ ਮੰਡੀਆਂ ਦੀ ਖੋਜ ’ਤੇ ਧਿਆਨ ਕੇਂਦਰਿਤ ਕੀਤਾ, ਜਿਸਦਾ ਸਕਾਰਾਤਮਕ ਅਸਰ ਕੈਨੇਡੀਅਨ ਅਰਥਚਾਰੇ ਅਤੇ ਕਰੰਸੀ ’ਤੇ ਪਿਆ ਹੈ।


Share & like

Leave a Reply