ਓਟਵਾ, 10 ਜੁਲਾਈ (ਰੋਜ਼ਾਨਾ ਖ਼ਬਰ)
ਟੋਰਾਂਟੋ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਅਨੁਸਾਰ ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਦੋ ਜਹਾਜ਼ ਟਕਰਾਉਣ ਕਾਰਨ ਇੱਕ ਭਾਰਤੀ ਸਿੱਖਿਆਰਥੀ ਪਾਇਲਟ ਸਮੇਤ ਦੋ ਦੀ ਮੌਤ ਹੋ ਗਈ ਹੈ।
ਭਾਰਤੀ ਪਾਇਲਟ ਦੀ ਪਛਾਣ ਸ੍ਰੀਹਰੀ ਸੁਕੇਸ਼ ਵਜੋਂ ਹੋਈ ਹੈ, ਦਾ ਸਿੰਗਲ-ਇੰਜਣ ਵਾਲਾ ਜਹਾਜ਼ ਅਜਿਹੇ ਹੀ ਇੱਕ ਹੋਰ ਜਹਾਜ਼ ਨਾਲ ਟਕਰਾ ਗਿਆ। ਜਾਣਕਾਰੀ ਅਨੁਸਾਰ ਦੂਜੇ ਜਹਾਜ਼ ਨੂੰ ਕੈਨੇਡੀਅਨ ਨੌਜਵਾਨ ਉਡਾਅ ਰਿਹਾ ਸੀ।
ਭਾਰਤ ਦੇ ਕੌਂਸੁਲੇਟ ਜਨਰਲ ਨੇ ਕਿਹਾ ਕਿ ਪਰਿਵਾਰ ਪਾਇਲਟ ਸਿਖਲਾਈ ਸਕੂਲ ਅਤੇ ਸਥਾਨਕ ਪੁਲੀਸ ਨਾਲ ਸੰਪਰਕ ਵਿੱਚ ਹੈ ਤਾਂ ਜੋ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।

ਕਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਦੀ ਇੱਕ ਖ਼ਬਰ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਦੋਵਾਂ ਵਿਦਿਆਰਥੀ ਪਾਇਲਟਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਸਿੰਗਲ-ਇੰਜਣ ਵਾਲੇ ਜਹਾਜ਼ਾਂ ਦੇ ਮਲਬੇ ਵਿੱਚੋਂ ਬਰਾਮਦ ਕੀਤੀਆਂ ਗਈਆਂ। ਕਿਹਾ ਗਿਆ ਹੈ ਕਿ ਦੋਵੇਂ ਸਟੇਨਬਾਕ ਵਿਨੀਪੈੱਗ ਤੋਂ ਲਗਪਗ 50 ਕਿਲੋਮੀਟਰ ਦੱਖਣ-ਪੂਰਬ ਵਿੱਚ ਹਵਾ ਵਿੱਚ ਟਕਰਾ ਗਏ ਸਨ।










