ਸੁਆਮੀ ਬਾਬਾ ਕਸ਼ਮੀਰਾ ਸਿੰਘ ਵੱਲੋਂ ਉਦਘਾਟਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਜਲੰਧਰ, 16 ਫ਼ਰਵਰੀ
ਸੰਗਤਾਂ ਦੀ ਸਹੂਲਤ ਲਈ ਸਤਿਨਾਮੁ ਅਨਾਮੀ ਸਤਿਸੰਗ ਘਰ ਸੇਮੀ (ਜਲੰਧਰ) ਵਿਖੇ ਆਟਾ ਚੱਕੀ ਅਤੇ ਕੋਹਲੂ ਬਲਾਕ ਦੀ ਸ਼ੁਰੂਆਤ ਐਤਵਾਰ ਨੂੰ ਕੀਤੀ ਗਈ। ਜਿਸਦਾ ਦਾ ਸ਼ੁਭਾਰੰਭ ਸੰਸਥਾ ਦੇ ਸੰਸਥਾਪਕ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਰੀਬਨ ਕੱਟ ਕੇ ਅਤੇ ਸਵਿੱਚ ਆਨ ਕਰਕੇ ਕੀਤਾ ਗਿਆ।

ਇਸ ਮੌਕੇ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਪ੍ਰਬੰਧਕਾਂ ਅਤੇ ਵੱਡੀ ਗਿਣਤੀ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੰਸਥਾ ਦੇ ਪ੍ਰਧਾਨ ਸ੍ਰੀ ਮਨਿੰਦਰ ਪਾਲ ਸਿੰਘ ਜੀ ਰਿਆੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਆਮੀ ਜੀ ਦੀ ਪਿਆਰੀ ਸੰਗਤ ਦੀ ਸਹੂਲਤ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ਸੁਆਮੀ ਜੀ ਦੀ ਅਗਵਾਈ ਹੇਠ ਅਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਅਤੇ ਨਰਸਿੰਗ ਕਾਲਜ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿਹਾ ਕਿ ਸਮਾਜ ਸੇਵਾ ਦੇ ਕੰਮ ਨੂੰ ਅੱਗੇ ਵਧਾਉਂਦੇ ਚੱਕੀ ਅਤੇ ਕੋਹਲੂ ਬਲਾਕ ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਚੱਕੀ ਅਤੇ ਕੋਹਲੂ ਬਲਾਕ ਦੀ ਸ਼ੁਰੂਆਤ ਕਰਨ ਦਾ ਮੁੱਖ ਉਦੇਸ਼ ਸੰਗਤ ਨੂੰ ਬਿਨਾਂ ਕਿਸੇ ਮਿਲਾਵਟ ਤੋਂ ਸ਼ੁੱਧ ਆਟਾ, ਤੇਲ ਅਤੇ ਮਸਾਲੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਕਤ ਸਮੱਗਰੀ ਬਿਲਕੁਲ ਘੱਟ ਰੇਟਾਂ ’ਤੇ ਅਤੇ ਬਿਨਾਂ ਕਿਸੇ ਨਫ਼ੇ ਤੋਂ ਸੰਗਤ ਲਈ ਉਪਲਬਧ ਕਰਵਾਈ ਜਾਵੇਗੀ।
ਇਸ ਤੋਂ ਪਹਿਲਾਂ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਹਿਜ ਅਵਸਥਾ ਵਿੱਚ ਆਏ ਹੁਕਮਨਾਮੇ ਉੱਤੇ ਗੁਰਬਾਣੀ ਸਤਿਸੰਗ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਆਟਾ ਚੱਕੀ, ਕੋਹਲੂ ਦੀ ਸ਼ੁਰੂਆਤ ਕਰਨ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।













