Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਫਰਵਰੀ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਗੁਰਦਾਸਪੁਰ ਵਿਖੇ ਪਏ ਨਾ ਵਰਤਣ ਯੋਗ ਕੰਡਮ ਸਮਾਨ ਦੀ ਨਿਲਾਮੀ 23 ਫਰਵਰੀ 2026 ਨੂੰ ਸਵੇਰੇ 11 ਵਜੇ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਖੁੱਲੀ ਬੋਲੀ ਰਾਹੀਂ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੋਕ ਸੰਪਰਕ ਦਫਤਰ ਵਲੋਂ ਦੱਸਿਆ ਗਿਆ ਕਿ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਿਲਾਮੀ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਏ, ਕਮਰਾ ਨੰਬਰ 222, 223 ਅਤੇ 224 (ਪਹਿਲੀ ਮੰਜ਼ਿਲ) ਵਿਖੇ ਪਏ ਸਮਾਨ ਨੂੰ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆ ਕੇ ਦੇਖ ਸਕਦੇ ਹਨ।

ਅਧਿਕਾਰੀਆਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ ਨਿਰਧਾਰਿਤ ਮਿਤੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਹੋ ਜਾਂਦਾ ਹੈ ਤਾਂ ਨਿਲਾਮੀ ਅਗਲੇ ਕੰਮਕਾਜੀ ਦਿਨ ਉਸੇ ਸਮੇਂ ਅਤੇ ਸਥਾਨ ‘ਤੇ ਕਰਵਾਈ ਜਾਵੇਗੀ।
ਦਫਤਰ ਵੱਲੋਂ ਹਰ ਆਮ ਅਤੇ ਖਾਸ ਨੂੰ ਇਸ ਨਿਲਾਮੀ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ।


Share & like

Leave a Reply