Share & like

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਦੋਰਾਂਗਲਾ/ਗੁਰਦਾਸਪੁਰ, 2 ਫਰਵਰੀ
ਪੰਜਾਬ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਦਾਖਲਾ ਵੈਨ ਰਾਹੀਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਬਲਾਕ ਦੋਰਾਂਗਲਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਵੱਲੋਂ ਮਿਸ਼ਨ ਸਮਰੱਥ 4.0 ਦੇ ਤੀਸਰੇ ਫੇਜ਼ ਅਧੀਨ ਲੱਗੇ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਪਨਿਆੜ ਨੇ ਕਿਹਾ ਕਿ ਬੱਚਿਆਂ ਦੀ ਐਨਰੋਲਮੈਂਟ ਵਧਾਉਣ ਲਈ ਹਰ ਸਕੂਲ ਦਾ ਇੱਕ ਅਧਿਆਪਕ ਅੱਧੇ ਸਮੇਂ ਤੋਂ ਬਾਅਦ ਪਿੰਡ ਵਿੱਚ ਜਾ ਕੇ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਵੇਗਾ ਅਤੇ ਬੱਚਿਆਂ ਦੇ ਦਾਖਲੇ ਯਕੀਨੀ ਬਣਾਏਗਾ।
ਉਹਨਾਂ ਦੱਸਿਆ ਕਿ ਦੂਜੇ ਬੈਚ ਦੌਰਾਨ ਵੀ ਇਸ ਸਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ, ਜਿਸ ਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਇਸ ਮੌਕੇ ਬਲਾਕ ਰਿਸੋਰਸ ਪਰਸਨ ਮਨਜੀਤ ਸਿੰਘ, ਸੁਮਿਤ ਮਹਾਜਨ, ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ, ਹੈਡ ਟੀਚਰ ਰਜਨੀ ਪ੍ਰਕਾਸ਼, ਵਿਕਰਮਦੀਪ ਸਿੰਘ ਪਸਿਆਲ, ਅਜੇ ਸਿੰਘ, ਕਮਲਜੀਤ ਅਤੇ ਸੌਰਵ ਗੁਪਤਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ।


Share & like

Leave a Reply