Share & like

ਪੰਜਾਬ ਸਿਹਾਂ ਹੁਣ ਤੇਰੇ ਮੰਦੜੇ ਹਾਲ ਹੋ ਗਏ ,
ਇੰਜ ਲੱਗਦਾ ਤੈਨੂੰ ਹੱਸਿਆਂ ਕਈ ਸਾਲ ਹੋ ਗਏ ।
ਲੁੱਟਾਂ ਖੋਹਾਂ ਕਤਲੇਆਮ ਇਹ ਖ਼ਬਰਾਂ ਨਿੱਤ ਦੀਆਂ ,
ਕਬੱਡੀਆਂ ਦੇ ਮੈਦਾਨ ਲਹੂ ਨਾਲ ਲਾਲ ਹੋ ਗਏ ।
ਕਿੰਨਾ ਚਿਰ ਤੂੰ ਉਹਨਾਂ ਕੋਲੋਂ ਬਚ ਕੇ ਰਹਿਣਾ ,
ਵੇਚਣ ਵਾਲੇ ਤੈਨੂੰ ਕਈ ਦਲਾਲ ਹੋ ਗਏ ।
ਸਿਰ ਤੇਰੇ ਤੇ ਪੰਡਾਂ ਚਾੜੵ ਕੇ ਕਰਜ਼ ਦੀਆਂ ,
ਤੈਨੂੰ ਲੁੱਟਣ ਵਾਲੇ ਮਾਲਾ ਮਾਲ ਹੋ ਗਏ ।
ਕਦੇ ਚਿੱਟੇ ਨੀਲੇ ਭਗਵੇਂ ਕਦੇ ਪੀਲਿਆਂ ਹੱਥੋਂ ,
ਬਕਰਿਆਂ ਵਾਂਗੂ ਲੋਕੀਂ ਤਾਂ ਹਲਾਲ ਹੋ ਗਏ ।
ਰਾਤੋ ਰਾਤ ਹੀ ਰੰਗ ਬਦਲ ਜਾਣ ਪੱਗਾਂ ਦੇ ,
ਲੀਡਰ ਤਾਂ ਹੁਣ ਗਿਰਗਿਟ ਵਾਲੀ ਚਾਲ ਹੋ ਗਏ ।
ਜਿੰਨ੍ਹਾਂ ਨੇ ਸੀ ਰਾਖੀ ਕਰਨੀ ਲੋਕਾਂ ਦੀ ਓਹੀ
ਖਿੱਚਦੇ ਨੇ ਨੌਂਹ ,ਉਹ ਤਾਂ ਚੰਡਾਲ ਹੋ ਗਏ ।
ਛੱਡ ਦਵਿੰਦਰਾ ਹੁਣ ਨਾ ਬਹੁਤਾ ਲਿਖਿਆ ਕਰ,
ਬੋਲਣ ਤੇ ਪਹਿਲਾਂ ਹੀ ਕਈ ਬਵਾਲ ਹੋ ਗਏ ।

ਰਚਨਾ:ਦਵਿੰਦਰ ਸਿੰਘ ਨਿੱਜਰ
ਮੋਬਾਇਲ ਨੰਬਰ: 98729-09018


Share & like

Leave a Reply