Share & like

ਅਧਿਆਪਕਾਂ ਨੇ ਨਵੀਆਂ ਤਕਨੀਕਾਂ ਨਾਲ ਪੜ੍ਹਾਉਣ ਦੇ ਗੁਰ ਸਿੱਖੇ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਫਰਵਰੀ
ਮਿਸ਼ਨ ਸਮਰੱਥ 4.0 ਤਹਿਤ ਬਲਾਕ ਦੀਨਾਨਗਰ-2 ਦੇ ਅਧਿਆਪਕਾਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਘੁੱਲਾ ਵਿਖੇ ਆਯੋਜਿਤ ਦੋ ਰੋਜ਼ਾ ਸੈਮੀਨਾਰ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਦੇ ਅਨੁਕੂਲ ਪੜ੍ਹਾਉਣ ਦੀਆਂ ਅਧੁਨਿਕ ਤਕਨੀਕਾਂ ਨਾਲ ਜਾਣੂ ਕਰਵਾਉਣਾ ਅਤੇ ਬੱਚਿਆਂ ਦੇ ਸਿੱਖਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਸੀ।

ਸੈਮੀਨਾਰ ਦੌਰਾਨ ਬਲਾਕ ਰਿਸੋਰਸ ਕੋਆਰਡੀਨੇਟਰ (ਬੀਆਰਸੀ) ਰਣਜੀਤ ਸਿੰਘ, ਸੰਦੀਪ ਸ਼ਰਮਾ ਅਤੇ ਪੂਜਾ ਖੁੱਲਰ ਵੱਲੋਂ ਅਧਿਆਪਕਾਂ ਨੂੰ ਅੰਗਰੇਜ਼ੀ, ਪੰਜਾਬੀ ਅਤੇ ਗਣਿਤ ਵਿਸ਼ਿਆਂ ਨੂੰ ਰੁਚਿਕਰ ਅਤੇ ਆਸਾਨ ਢੰਗ ਨਾਲ ਪੜ੍ਹਾਉਣ ਸੰਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਲਾਸਰੂਮ ਵਿੱਚ ਨਵੀਂ-ਨਵੀਂ ਗਤੀਵਿਧੀਆਂ, ਐਕਟਿਵ ਲਰਨਿੰਗ, ਗਰੁੱਪ ਵਰਕ ਅਤੇ ਡਿਜ਼ੀਟਲ ਸਾਧਨਾਂ ਦੀ ਵਰਤੋਂ ਬਾਰੇ ਵੀ ਦੱਸਿਆ।
ਇਸ ਮੌਕੇ ਬੱਚਿਆਂ ਦੇ ਸਿੱਖਣ ਦੇ ਪੱਧਰ ਦੀ ਪਹਿਚਾਣ ਲਈ ਟੈਸਟਿੰਗ ਟੂਲ ਦੀ ਮਦਦ ਨਾਲ ਮੁਲਾਂਕਣ ਕਰਨ ਅਤੇ ਉਸ ਅਧਾਰ ‘ਤੇ ਬੱਚਿਆਂ ਦੀ ਗਰੁੱਪ ਵੰਡ ਕਰਨ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਤਾਂ ਜੋ ਹਰ ਬੱਚੇ ਨੂੰ ਉਸਦੀ ਸਮਰੱਥਾ ਅਨੁਸਾਰ ਸਿੱਖਿਆ ਦਿੱਤੀ ਜਾ ਸਕੇ। ਦੱਸਿਆ ਗਿਆ ਕਿ ਮਿਸ਼ਨ ਸਮਰੱਥ 4.0 ਵਿਦਿਅਕ ਸੈਸ਼ਨ 2026-27 ਤੋਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਬੁਨਿਆਦੀ ਸਿੱਖਿਆ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਗੁਰਦਾਸਪੁਰ ਸ੍ਰੀਮਤੀ ਪਰਮਜੀਤ ਅਤੇ ਡੀਆਰਸੀ ਗੁਰਨਾਮ ਸਿੰਘ ਨੇ ਸੈਮੀਨਾਰਾਂ ਵਿੱਚ ਸ਼ਿਰਕਤ ਕਰਕੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇੱਥੇ ਪ੍ਰਾਪਤ ਕੀਤੇ ਗਿਆਨ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਅਮਲ ਵਿੱਚ ਲਿਆਉਣ ਅਤੇ ਮਿਸ਼ਨ ਸਮਰੱਥ 4.0 ਦੇ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ।
ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਨਿਸ਼ਚਿਤ ਕੁਮਾਰ, ਪਰਮਜੀਤ ਸੈਣੀ, ਗੁਰਪ੍ਰੀਤ ਸਿੰਘ, ਅਭਿਲਾਸ਼ਾ ਸ਼ਰਮਾ, ਜਤਿੰਦਰ ਕੌਰ, ਲਲਿਤਾ ਸ਼ਰਮਾ, ਮਨਦੀਪ ਕੌਰ, ਮੋਹਿਨੀ ਕੁੰਡਲ, ਗੁਰਦੇਵ ਰਾਜ, ਕੇਵਲ ਕ੍ਰਿਸ਼ਨ, ਰਾਜ ਕੁਮਾਰ, ਸੁਮਨ, ਸਾਹਿਬ ਸਿੰਘ, ਮਨੂੰ ਸਮ੍ਰਿਤੀ ਆਦਿ ਅਧਿਆਪਕਾਂ ਨੇ ਭਾਗ ਲਿਆ।

ਸੈਮੀਨਾਰ ਦੇ ਅੰਤ ਵਿੱਚ ਅਧਿਆਪਕਾਂ ਵੱਲੋਂ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ ਅਤੇ ਇਸ ਤਰ੍ਹਾਂ ਦੇ ਸਿਖਲਾਈ ਕਾਰਜਕ੍ਰਮਾਂ ਨੂੰ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਬਹੁਤ ਹੀ ਲਾਭਕਾਰੀ ਦੱਸਿਆ ਗਿਆ।


Share & like

Leave a Reply