Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਫ਼ਰਵਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਜੋਨ ਤੇਜਾ ਸਿੰਘ ਸੁਤੰਤਰ ਵੱਲੋਂ ਪਿੰਡ ਆਦੀ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਜੋਨ ਪ੍ਰਧਾਨ ਨਿਰਮਲ ਸਿੰਘ ਆਦੀ ਵੱਲੋਂ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦੇ ਜੋਨ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਉਣ ਵਾਲੇ ਸੰਘਰਸ਼ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ 5 ਫਰਵਰੀ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਚਿਪ ਵਾਲੇ ਮੀਟਰ ਕਿਸੇ ਵੀ ਕੀਮਤ ‘ਤੇ ਨਹੀਂ ਲੱਗਣ ਦਿੱਤੇ ਜਾਣਗੇ ਅਤੇ ਪਹਿਲਾਂ ਲੱਗੇ ਹੋਏ ਮੀਟਰਾਂ ਦੀ ਰਕਮ ਉਦੋਂ ਤੱਕ ਜਮਾਂ ਨਹੀਂ ਕਰਵਾਈ ਜਾਵੇਗੀ ਜਦ ਤੱਕ ਸਰਕਾਰ 2025 ਐਕਟ ਨੂੰ ਵਾਪਸ ਨਹੀਂ ਲੈਂਦੀ ਅਤੇ ਸਾਰੇ ਕਾਲੇ ਗਰਾਰੀ ਵਾਲੇ ਮੀਟਰ ਬਹਾਲ ਕਰ ਕੇ ਮੁੜ ਨਹੀਂ ਲਗਾਉਂਦੀ।
ਇਸ ਮੌਕੇ ਫੰਡਾਂ ਅਤੇ ਮੈਂਬਰਸ਼ਿਪ ਸਬੰਧੀ ਵੇਰਵਾ ਵੀ ਇਕੱਠਾ ਕੀਤਾ ਗਿਆ। ਜਿਨ੍ਹਾਂ ਮੈਂਬਰਾਂ ਦਾ ਵੇਰਵਾ ਰਹਿ ਗਿਆ ਸੀ, ਉਨ੍ਹਾਂ ਵੱਲੋਂ ਜਲਦੀ ਜਮਾਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਦੌਰਾਨ 5 ਫਰਵਰੀ 2026 ਨੂੰ ਹੋਣ ਵਾਲੇ ਵੱਡੇ ਐਕਸ਼ਨ ਸਬੰਧੀ ਸਾਰੇ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਸਕੱਤਰ ਕੁਲਵਿੰਦਰ ਸਿੰਘ ਜੋੜਾ, ਸਤਨਾਮ ਸਿੰਘ ਖਜਾਨਚੀ, ਰਣਬੀਰ ਸਿੰਘ ਡੁਗਰੀ, ਹਰਮੀਤ ਸਿੰਘ ਆਦੀ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਉਪੁਰ, ਹਰਕੀਰਤ ਸਿੰਘ ਹੁੰਦਲ, ਗੁਰਮੀਤ ਸਿੰਘ ਬਲੱਗਣ, ਕਰਨੈਲ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਕਰਨੈਲ ਸਿੰਘ ਆਦੀ, ਦੀਪਕ ਕੁਮਾਰ ਆਦਿ ਹਾਜ਼ਰ ਸਨ।


Share & like

Leave a Reply