ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਬਹਿਰਾਮਪੁਰ, 19 ਨਵੰਬਰ
ਸਿੱਖਿਆ ਬਲਾਕ ਦੋਰਾਂਗਲਾ ਦੇ ਸੈਂਟਰ ਕਾਹਨਾ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਾਬਕਾ ਸੈਨਿਕ ਪੰਜ ਸਿੱਖ ਰੈਜੀਮੈਂਟ ਵੱਲੋਂ ਬੱਚਿਆਂ ਲਈ ਮਨੁੱਖਤਾ ਦਾ ਮਿਸਾਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਟੀਮ ਨੇ ਇਲਾਕੇ ਦੇ ਨੌਂ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਟਰੈਕ ਸੂਟ ਵੰਡੇ।
ਇਸ ਮੁਹਿੰਮ ਦੀ ਅਗਵਾਈ ਸਾਬਕਾ ਸੂਬੇਦਾਰ ਸਰੂਪ ਸਿੰਘ, ਸਾਬਕਾ ਸੈਨਿਕ ਮਾਸਟਰ ਮਨਜੀਤ ਸਿੰਘ ਅਤੇ ਪਿਆਰਾ ਸਿੰਘ ਚਿੱਟੀ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੈਂਟਰ ਕਾਹਨਾ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਅਤੇ ਹੜ੍ਹ ਨਾਲ ਹੋਈ ਭਾਰੀ ਤਬਾਹੀ ਦੇਖ ਕੇ ਉਨ੍ਹਾਂ ਨੇ ਬੱਚਿਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਦੇ ਹੜ੍ਹ ਕਾਰਨ ਕੱਪੜੇ ਅਤੇ ਹੋਰ ਸਮਾਨ ਨੁਕਸਾਨਿਆ ਗਿਆ ਸੀ।
ਅੱਜ ਸਾਬਕਾ ਸੈਨਿਕਾਂ ਦੀ ਟੀਮ ਨੇ ਵਾਅਦਾ ਪੂਰਾ ਕਰਦਿਆਂ ਦੋ ਦਰਿਆ ਪਾਰ ਅਤੇ ਸੱਤ ਆਰ ਪੈਣ ਵਾਲੇ ਸਕੂਲਾਂ ਵਿੱਚ ਬੱਚਿਆਂ ਨੂੰ ਟਰੈਕ ਸੂਟ ਵੰਡ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਂਦੀ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਰੇਸ਼ ਪਨਿਆੜ, ਸੈਂਟਰ ਹੈਡ ਟੀਚਰ ਪ੍ਰਦੀਪ ਕੁਮਾਰ, ਦਿਨੇਸ਼ ਗੁਪਤਾ, ਚੰਦਰਕਾਂਤ, ਰਮਨਦੀਪ ਸਿੰਘ ਚਿੱਟੀ, ਰਾਜਵਿੰਦਰ ਸਿੰਘ, ਹਰਜੀਤ ਸਿੰਘ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।










