Share & like

ਚਾਰ ਗੋਲਡ ਤੇ ਇੱਕ ਬਰੋੰਜ ਮੈਡਲ ਨਾਲ ਜਿੱਤੀ ਓਵਰਆਲ ਟਰਾਫੀ

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ/ਗੁਰਦਾਸਪੁਰ, 13 ਅਕਤੂਬਰ
“ਖੇਡੋ ਪੰਜਾਬ” ਮੁਹਿੰਮ ਦੇ ਤਹਿਤ ਬਲਾਕ ਦੋਰਾਂਗਲਾ ਦੇ ਸੈਂਟਰ ਬਾਹਮਣੀ ਵਿੱਚ ਸੈਂਟਰ ਪੱਧਰੀ ਖੇਡ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਐਮਾ ਵਿਖੇ ਆਯੋਜਿਤ ਕੀਤੇ ਗਏ। ਇਹਨਾਂ ਖੇਡਾਂ ਵਿੱਚ ਛੇ ਸਕੂਲਾਂ ਦੇ ਖਿਡਾਰੀਆਂ ਨੇ ਉਤਸ਼ਾਹਪੂਰਨ ਤਰੀਕੇ ਨਾਲ ਭਾਗ ਲਿਆ। ਮੁੱਖ ਤੌਰ ’ਤੇ ਅਥਲੈਟਿਕਸ, ਕੁਸ਼ਤੀ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।

ਮੁਕਾਬਲਿਆਂ ਦੀ ਸ਼ੁਰੂਆਤ ਸੈਂਟਰ ਹੈਡ ਟੀਚਰ ਸੋਨੂ ਕੁਮਾਰ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਨਹੀਂ, ਸਗੋਂ ਜੀਵਨ ਦੀ ਇੱਕ ਸਿੱਖਿਆ ਹਨ।

100 ਮੀਟਰ ਦੌੜ (ਮੁੰਡੇ) ਵਿੱਚ ਗੁਰਪ੍ਰੀਤ (ਸਰਕਾਰੀ ਪ੍ਰਾਇਮਰੀ ਸਕੂਲ ਦੋਦਵਾਂ) ਨੇ ਪਹਿਲਾ, ਹਰਸ਼ (ਸਰਕਾਰੀ ਪ੍ਰਾਇਮਰੀ ਸਕੂਲ ਜੋਗਰ) ਨੇ ਦੂਸਰਾ ਅਤੇ ਅਕਸ਼ (ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ) ਨੇ ਤੀਸਰਾ ਸਥਾਨ ਹਾਸਿਲ ਕੀਤਾ।
ਕੁੜੀਆਂ ਦੇ ਵਰਗ ਵਿੱਚ ਨਾਜ਼ੀਆ (ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ) ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਭ ਦਾ ਮਨ ਜਿੱਤ ਲਿਆ, ਜਦਕਿ ਵੰਦਨਾ (ਐਮਾ) ਨੇ ਦੂਸਰਾ ਤੇ ਰਿਆ (ਜੋਗਰ) ਨੇ ਤੀਸਰਾ ਸਥਾਨ ਹਾਸਲ ਕੀਤਾ।
200 ਮੀਟਰ ਦੌੜ (ਮੁੰਡੇ) ਵਿੱਚ ਗੁਰਪ੍ਰੀਤ (ਦੋਦਵਾਂ) ਨੇ ਫਿਰ ਇੱਕ ਵਾਰ ਸੋਨੇ ਦਾ ਤਗਮਾ ਹਾਸਲ ਕੀਤਾ। ਦਕਸ਼ (ਐਮਾ) ਨੇ ਚਾਂਦੀ ਜਿੱਤੀ ਅਤੇ ਮਾਨਵ (ਬਾਹਮਣੀ) ਨੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ।

ਕੁੜੀਆਂ ਵਿੱਚ ਨਾਜ਼ੀਆ (ਰੰਗੜ ਪਿੰਡੀ) ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਫਿਰ ਗੋਲਡ ਮੈਡਲ ਜਿੱਤਿਆ, ਜਦਕਿ ਅਨਮੋਲ (ਬਾਹਮਣੀ) ਦੂਜੇ ਸਥਾਨ ਤੇ ਰਹੀ।

ਮੁੰਡਿਆਂ ਵਿੱਚ ਜੋਇਡ (ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ) ਨੇ ਪਹਿਲਾਂ, ਅਕਸ਼ (ਬਾਹਮਣੀ) ਨੇ ਦੂਜਾ ਅਤੇ ਦਕਸ਼ ਮਹਿਰਾ (ਐਮਾ) ਨੇ ਤੀਸਰਾ ਸਥਾਨ ਹਾਸਿਲ ਕੀਤਾ।
ਕੁੜੀਆਂ ਵਿੱਚ ਵੰਦਨਾ (ਐਮਾ) ਨੇ ਪਹਿਲਾ, ਅਨਮੋਲ (ਬਾਹਮਣੀ) ਨੇ ਦੂਸਰਾ ਅਤੇ ਨਾਜ਼ੀਆ (ਰੰਗੜ ਪਿੰਡੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਕੁਸ਼ਤੀ ਦੇ ਮੁਕਾਬਲੇ ਵੀ ਕਾਫ਼ੀ ਰੋਮਾਂਚਕ ਰਹੇ।
20 ਕਿਲੋ ਭਾਰ ਵਰਗ ਵਿੱਚ ਸਮੀਰ (ਰੰਗੜ ਪਿੰਡੀ) ਨੇ ਗੋਲਡ ਮੈਡਲ ਜਿੱਤਿਆ।
25 ਕਿਲੋ ਭਾਰ ਵਰਗ ਵਿੱਚ ਲਿਆਕਤ ਅਲੀ (ਰੰਗੜ ਪਿੰਡੀ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
28 ਕਿਲੋ ਭਾਰ ਵਰਗ ਵਿੱਚ ਹਰਸ਼ (ਜੋਗਰ) ਨੇ ਸ਼ਾਨਦਾਰ ਦੰਗਲ ਲੜ ਕੇ ਗੋਲਡ ਮੈਡਲ ਜਿੱਤਿਆ।

ਸਾਰੇ ਮੁਕਾਬਲਿਆਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਨੇ ਚਾਰ ਗੋਲਡ ਅਤੇ ਇੱਕ ਬਰੋੰਜ ਮੈਡਲ ਨਾਲ ਓਵਰਆਲ ਟਰਾਫੀ ਆਪਣੇ ਨਾਮ ਕੀਤੀ

ਇਸ ਮੌਕੇ ਸੈਂਟਰ ਹੈਡ ਟੀਚਰ ਸੋਨੂ ਕੁਮਾਰ, ਹੈਡ ਟੀਚਰ ਕਮਲਦੀਪ ਸਿੰਘ, ਅਧਿਆਪਕ ਮੀਨਾ ਦੇਵੀ, ਦਵਿੰਦਰਜੀਤ ਸਿੰਘ, ਕਮਲਜੀਤ, ਹੀਰਾਲਾਲ, ਮਨਜੀਤ ਸਿੰਘ, ਨੀਲਮ ਸੋਨੀ ਆਦਿ ਹਾਜ਼ਰ ਸਨ।
ਸਭ ਨੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬੱਚੇ ਭਵਿੱਖ ਵਿੱਚ ਜ਼ਿਲ੍ਹਾ ਤੇ ਰਾਜ ਪੱਧਰ ’ਤੇ ਵੀ ਖੇਡਾਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣਗੇ।




Share & like

Leave a Reply