Share & like

ਪਿਛਲੀ ਵਾਰ ਹੋਈ ਗ਼ਲਤੀ ਨੂੰ ਤਕਨੀਕੀ ਸਮੱਸਿਆ ਅਤੇ ਸਮੇਂ ਦੀ ਘਾਟ ਦੱਸਿਆ

ਰੋਜ਼ਾਨਾ ਖ਼ਬਰ ਬਿਊਰੋ
ਨਵੀਂ ਦਿੱਲੀ, 12 ਅਕਤੂਬਰ:
ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤੱਕੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਔਰਤ ਪੱਤਰਕਾਰਾਂ ਨੂੰ ਸੱਦ ਕੇ ਪਿਛਲੀ ਵਾਰ ਹੋਈ ਗਲਤੀ ’ਤੇ ਸਪਸ਼ਟੀਕਰਨ ਦਿੱਤਾ। ਮੁਤੱਕੀ ਨੇ ਕਿਹਾ ਕਿ ਪਿਛਲੀ ਪ੍ਰੈਸ ਕਾਨਫਰੰਸ ਤੋਂ ਔਰਤਾਂ ਨੂੰ ਬਾਹਰ ਰੱਖਣ ਦਾ ਕੋਈ ਇਰਾਦਾ ਨਹੀਂ ਸੀ, ਬਲਕਿ ਇਹ ਤਕਨੀਕੀ ਗਲਤੀ ਅਤੇ ਸਮੇਂ ਦੀ ਕਮੀ ਕਾਰਨ ਹੋਇਆ ਸੀ।

ਉਨ੍ਹਾਂ ਕਿਹਾ, “ਇਹ ਇੱਕ ਤਕਨੀਕੀ ਮੁੱਦਾ ਸੀ। ਸਾਡੇ ਸਾਥੀਆਂ ਨੇ ਸਮਾਂ ਘੱਟ ਹੋਣ ਕਾਰਨ ਪੱਤਰਕਾਰਾਂ ਦੀ ਛੋਟੀ ਸੂਚੀ ਤਿਆਰ ਕੀਤੀ ਸੀ ਅਤੇ ਇਸ ਵਿਚ ਕੋਈ ਵਿਤਕਰਾ ਨਹੀਂ ਸੀ।”
ਮੁਤੱਕੀ ਨੇ ਸਪਸ਼ਟ ਕੀਤਾ ਕਿ ਅਫ਼ਗ਼ਾਨ ਸਰਕਾਰ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕਰਦੀ ਹੈ ਅਤੇ ਮੀਡੀਆ ਨਾਲ ਖੁੱਲ੍ਹੀ ਗੱਲਬਾਤ ਨੂੰ ਤਰਜੀਹ ਦਿੰਦੀ ਹੈ।
ਯਾਦ ਰਹੇ ਕਿ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਔਰਤ ਪੱਤਰਕਾਰਾਂ ਨੂੰ ਸ਼ਾਮਲ ਨਾ ਕਰਨ ਕਾਰਨ ਭਾਰਤ ਦੇ ਮੀਡੀਆ ਜਗਤ ਅਤੇ ਸਿਆਸਤਦਾਨਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਸੀ।

ਮੁਤੱਕੀ ਦੇ ਇਸ ਸਪਸ਼ਟੀਕਰਨ ਨਾਲ ਅਫ਼ਗ਼ਾਨ ਸਰਕਾਰ ਨੇ ਸੂਚਨਾ ਦਿੱਤੀ ਹੈ ਕਿ ਅਗਲੇ ਸਮੇਂ ਐਸੀ ਗਲਤਫਹਮੀਆਂ ਤੋਂ ਬਚਣ ਲਈ ਪ੍ਰੈਸ ਪ੍ਰਬੰਧ ਹੋਰ ਪਾਰਦਰਸ਼ੀ ਬਣਾਏ ਜਾਣਗੇ।


Share & like

Leave a Reply