Share & like

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ/ਗੁਰਦਾਸਪੁਰ, 10 ਅਕਤੂਬਰ
ਖੇਡਾਂ ਵਿਦਿਆਰਥੀ ਜੀਵਨ ਦਾ ਅਟੂਟ ਹਿੱਸਾ ਹਨ, ਜੋ ਬੱਚਿਆਂ ਵਿਚ ਸਹਿਣਸ਼ੀਲਤਾ, ਅਨੁਸ਼ਾਸ਼ਨ, ਜਿੱਤਣ ਦੀ ਲਾਲਸਾ, ਆਪਸੀ ਪ੍ਰੇਮ ਤੇ ਸਬਰ ਵਰਗੇ ਗੁਣ ਪੈਦਾ ਕਰਦੀਆਂ ਹਨ। ਖਿਡਾਰੀ ਨਾ ਸਿਰਫ਼ ਸਰੀਰਕ ਤੌਰ ’ਤੇ ਤੰਦਰੁਸਤ ਰਹਿੰਦੇ ਹਨ ਸਗੋਂ ਦੇਸ਼ ਤੇ ਕੌਮ ਦਾ ਮਾਣ ਵੀ ਬਣਦੇ ਹਨ। ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਬਲਾਕ ਦੋਰਾਂਗਲਾ ਦੇ ਸੈਂਟਰ ਕਾਹਨਾ ਵਿੱਚ ਸੈਂਟਰ ਦੇ ਨੌਂ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਖੇਡ ਮੁਕਾਬਲੇ ਆਯੋਜਿਤ ਕੀਤੇ ਗਏ।
ਇਹ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਸ਼੍ਰੀ ਰਾਮਪੁਰ ਠਾਕੁਰਪੁਰ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਨਰੇਸ਼ ਪਨਿਆੜ ਦੀ ਰਹਿਨੁਮਾਈ ਹੇਠ ਕਰਵਾਏ ਗਏ।‌ਇਸ ਮੌਕੇ ਸੈਂਟਰ ਹੈਡ ਟੀਚਰ ਪਰਦੀਪ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੇ ਬੇਹੱਦ ਉਤਸ਼ਾਹ ਅਤੇ ਖੇਡਾਤਮਕ ਜਜ਼ਬੇ ਨਾਲ ਭਾਗ ਲਿਆ। ਦਿਨ ਭਰ ਚਲੇ ਮੁਕਾਬਲਿਆਂ ’ਚ ਬੱਚਿਆਂ ਨੇ ਆਪਣੇ ਜੋਸ਼ ਤੇ ਹੁਨਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।

🥇 ਲੰਬੀ ਛਾਲ ਮੁਕਾਬਲੇ ਦੇ ਨਤੀਜੇ
ਮੁੰਡਿਆਂ ਦੇ ਵਰਗ ਵਿੱਚ:
ਪਹਿਲਾ ਸਥਾਨ: ਅਮਨਦੀਪ (ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ)
ਦੂਸਰਾ ਸਥਾਨ: ਯੁਵਰਾਜ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ ਭਰਿਆਲ)
ਤੀਸਰਾ ਸਥਾਨ: ਕੁਲਬੀਰ (ਸਰਕਾਰੀ ਪ੍ਰਾਇਮਰੀ ਸਕੂਲ ਠੱਠੀ)

ਕੁੜੀਆਂ ਦੇ ਵਰਗ ਵਿੱਚ:
ਪਹਿਲਾ ਸਥਾਨ: ਦੀਆ (ਸਰਕਾਰੀ ਪ੍ਰਾਇਮਰੀ ਸਕੂਲ ਓਗਰਾ)
ਦੂਸਰਾ ਸਥਾਨ: ਮਾਨਸੀ (ਸਰਕਾਰੀ ਪ੍ਰਾਇਮਰੀ ਸਕੂਲ ਸ਼੍ਰੀ ਰਾਮਪੁਰ)
ਤੀਸਰਾ ਸਥਾਨ: ਜਸਮੀਨ (ਸਰਕਾਰੀ ਪ੍ਰਾਇਮਰੀ ਸਕੂਲ ਠੱਠੀ)
🏃‍♂️ ਅਥਲੈਟਿਕਸ ਮੁਕਾਬਲੇ
100 ਮੀਟਰ ਦੌੜ (ਮੁੰਡਿਆਂ ਦੇ ਵਰਗ ਵਿੱਚ):
ਪਹਿਲਾ: ਹਰਮਨ (ਸਰਕਾਰੀ ਪ੍ਰਾਇਮਰੀ ਸਕੂਲ ਭਰਿਆਲ)
ਦੂਸਰਾ: ਨਵੀ (ਸਰਕਾਰੀ ਪ੍ਰਾਇਮਰੀ ਸਕੂਲ ਓਗਰਾ)
ਤੀਸਰਾ: ਗੁਰਜੰਟ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ ਜੈਨਪੁਰ)
200 ਮੀਟਰ ਦੌੜ (ਮੁੰਡਿਆਂ ਦੇ ਵਰਗ ਵਿੱਚ):
ਪਹਿਲਾ: ਨਿਤਨ (ਸਰਕਾਰੀ ਪ੍ਰਾਇਮਰੀ ਸਕੂਲ ਠੱਠੀ)
ਦੂਸਰਾ: ਨਵਨੀਤ (ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ)
ਤੀਸਰਾ: ਤਨਦੀਪ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ)
400 ਮੀਟਰ ਦੌੜ (ਮੁੰਡਿਆਂ ਦੇ ਵਰਗ ਵਿੱਚ):
ਪਹਿਲਾ: ਯੁਵਰਾਜ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ ਭਰਿਆਲ)
ਦੂਸਰਾ: ਨਵਜੋਤ (ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ)
ਤੀਸਰਾ: ਅਰੁਣਦੀਪ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ)

👧 ਕੁੜੀਆਂ ਦੇ ਵਰਗ ਦੇ ਮੁਕਾਬਲੇ
400 ਮੀਟਰ ਰੇਸ:
ਪਹਿਲਾ: ਨਵੀ (ਸਰਕਾਰੀ ਪ੍ਰਾਇਮਰੀ ਸਕੂਲ ਸ਼੍ਰੀ ਰਾਮਪੁਰ)
ਦੂਸਰਾ: ਕਿਰਨ (ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ)
ਤੀਸਰਾ: ਜੈਸਮੀਨ (ਸਰਕਾਰੀ ਪ੍ਰਾਇਮਰੀ ਸਕੂਲ ਜੈਨਪੁਰ)
200 ਮੀਟਰ ਰੇਸ:
ਪਹਿਲਾ: ਦਮਨਪ੍ਰੀਤ (ਸਰਕਾਰੀ ਪ੍ਰਾਇਮਰੀ ਸਕੂਲ ਉਗਰਾਂ)
ਦੂਸਰਾ: ਸੀਰਤ (ਸਰਕਾਰੀ ਪ੍ਰਾਇਮਰੀ ਸਕੂਲ ਓਗਰਾ)
ਤੀਸਰਾ: ਜਸਮੀਨ ਕੌਰ (ਸਰਕਾਰੀ ਪ੍ਰਾਇਮਰੀ ਸਕੂਲ ਜੈਨਪੁਰ)
400 ਮੀਟਰ ਰੇਸ:
ਪਹਿਲਾ: ਜਸਮੀਨ (ਸਰਕਾਰੀ ਪ੍ਰਾਇਮਰੀ ਸਕੂਲ ਠੱਠੀ)
ਦੂਸਰਾ: ਜਸਪ੍ਰੀਤ (ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ)
ਤੀਸਰਾ: ਜਾਨਵੀ (ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ)
ਮੁਕਾਬਲਿਆਂ ਦੇ ਅੰਤ ’ਤੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਕੁਲਵੰਤ ਸਿੰਘ, ਹਰਮਨਪ੍ਰੀਤ ਸਿੰਘ, ਰਣਜੀਤ ਸਿੰਘ, ਰਾਜਵਿੰਦਰ ਸਿੰਘ, ਰਮਨਦੀਪ ਸਿੰਘ, ਦਰਸ਼ਨ ਪਾਲ ਤੇ ਦਿਨੇਸ਼ ਗੁਪਤਾ ਸਮੇਤ ਕਈ ਅਧਿਆਪਕ ਤੇ ਅਧਿਕਾਰੀ ਮੌਜੂਦ ਸਨ।
ਮੌਕੇ ’ਤੇ ਬੋਲਦਿਆਂ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਰੋਹ ਨਾ ਸਿਰਫ਼ ਬੱਚਿਆਂ ਵਿੱਚ ਸਰੀਰਕ ਚੁਸਤੀ ਲਿਆਉਂਦੇ ਹਨ ਸਗੋਂ ਉਨ੍ਹਾਂ ਵਿੱਚ ਆਪਸੀ ਸਹਿਯੋਗ, ਟੀਮ ਸਪਿਰਿਟ ਤੇ ਸਿਹਤਮੰਦ ਮੁਕਾਬਲੇਬਾਜ਼ੀ ਦੀ ਭਾਵਨਾ ਵੀ ਪੈਦਾ ਕਰਦੇ ਹਨ।


Share & like

Leave a Reply