Share & like

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 8 ਅਕਤੂਬਰ
ਪੰਜਾਬ ਸਰਕਾਰ ਵੱਲੋਂ ਬਿਜਲੀ ਖੇਤਰ ਵਿੱਚ ਇਤਿਹਾਸਕ ਸੁਧਾਰਾਂ ਦੀ ਸ਼ੁਰੂਆਤ ਕਰਦਿਆਂ “ਰੋਸ਼ਨ ਪੰਜਾਬ ਪ੍ਰੋਗਰਾਮ” ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਜਲੀ ਪ੍ਰਣਾਲੀ ਦੇ ਸੁਧਾਰਾਂ ਦਾ ਨਵਾਂ ਪੜਾਅ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ। ਪ੍ਰੋਜੈਕਟ ਦੀ ਕੁੱਲ ਲਾਗਤ 5000 ਕਰੋੜ ਰੁਪਏ ਹੈ, ਜਿਸ ਦਾ ਮੁੱਖ ਉਦੇਸ਼ ਪੰਜਾਬ ਦੇ ਹਰੇਕ ਘਰ ਤੱਕ ਨਿਰਵਿਘਨ, ਸਥਿਰ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਉਣਾ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 129 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਪ੍ਰਣਾਲੀ ਦੇ ਵਿਸਥਾਰ ਅਤੇ ਸੁਧਾਰਾਂ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਪੁਰਾਣੀਆਂ ਬਿਜਲੀ ਲਾਈਨਾਂ ਨੂੰ ਬਦਲਣਾ, ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣਾ ਅਤੇ ਬਿਜਲੀ ਘਾਟ ਘਟਾਉਣਾ ਸ਼ਾਮਲ ਹੈ।
ਇਸ ਸਿਲਸਿਲੇ ਹੇਠ ਅੱਜ ਤਿੱਬੜੀ ਰੋਡ ਨਾਗਾ ਵਾਲੇ ਮੰਦਰ ਦੇ ਕੋਲ 100 KVA ਦੇ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਸ੍ਰੀ ਰਮਨ ਬਹਿਲ ਵੱਲੋਂ ਕੀਤਾ ਗਿਆ। ਇਸ ਟਰਾਂਸਫਾਰਮਰ ਦੀ ਸਥਾਪਨਾ ਨਾਲ ਲਗਭਗ 200 ਘਰਾਂ ਨੂੰ ਨਿਰਵਿਘਨ ਤੇ ਵਧੀਆ ਵੋਲਟੇਜ ਨਾਲ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ।

ਸ੍ਰੀ ਬਹਿਲ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਗੁਰਦਾਸਪੁਰ ਸ਼ਹਿਰ ਦੇ ਹਰੇਕ ਇਲਾਕੇ ਵਿੱਚ ਜਿੱਥੇ ਵੀ ਲਾਈਨਾਂ ਮਾੜੀਆਂ, ਖਰਾਬ ਜਾਂ ਥੱਲੀਆਂ ਡਿਗੀਆਂ ਹੋਈਆਂ ਹਨ, ਉਨ੍ਹਾਂ ਨੂੰ ਜਲਦੀ ਹੀ ਠੀਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ “ਰੋਸ਼ਨ ਪੰਜਾਬ” ਸਿਰਫ਼ ਇਕ ਬਿਜਲੀ ਪ੍ਰੋਗਰਾਮ ਨਹੀਂ, ਸਗੋਂ ਇਹ ਪੰਜਾਬ ਦੇ ਵਿਕਾਸ ਦੀ ਰੋਸ਼ਨੀ ਹੈ ਜੋ ਹਰ ਪਿੰਡ ਤੇ ਸ਼ਹਿਰ ਵਿੱਚ ਚਮਕੇਗੀ। ਉਨ੍ਹਾਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਦੀ ਦੂਰਦਰਸ਼ੀ ਸੋਚ ਕਾਰਨ ਪੰਜਾਬ ਬਿਜਲੀ ਖੇਤਰ ਵਿੱਚ ਖ਼ੁਦਮੁਖਤਿਆਰ ਬਣ ਰਿਹਾ ਹੈ।
ਇਸ ਸਮਾਗਮ ਦੌਰਾਨ ਐਸ.ਡੀ.ਓ. ਗੁਰਮੀਤ ਸਿੰਘ, ਮੋਹਨ ਲਾਲ, ਬਲੋਕ ਪ੍ਰਧਾਨ ਹਿਤੇਸ਼ ਮਹਾਜਨ, ਰੁਪੇਸ਼ ਕੁਮਾਰ ਬਿੱਟੂ, ਚੇਅਰਮੈਨ ਕਾਰ ਬਾਜ਼ਾਰ ਸ਼ਰਨਜੀਤ ਸਿੰਘ, ਹਲਕਾ ਕੋਆਰਡੀਨੇਟਰ (ਸੋਸ਼ਲ ਮੀਡੀਆ) ਮਨਜਿੰਦਰ ਸਿੰਘ ਬਰਨਾਲਾ, ਸਰਤਾਜ ਸਿੰਘ, ਹਲਕਾ ਵਾਇਸ ਕੋਆਰਡੀਨੇਟਰ (ਸੋਸ਼ਲ ਮੀਡੀਆ) ਬਲਜਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਰਿੰਕੂ ਅਤੇ ਪਿੰਡ ਅਲੀਸ਼ੇਰ ਦੇ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਨਾਗਰਿਕ ਮੌਜੂਦ ਸਨ।
ਸਥਾਨਕ ਰਹਿਣਕਾਂ ਨੇ ਸ੍ਰੀ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਗੁਰਦਾਸਪੁਰ ਦੇ ਵਿਕਾਸ ਲਈ ਹਮੇਸ਼ਾ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਹੈ ਅਤੇ ਬਿਜਲੀ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੇ ਯਤਨਾਂ ਨਾਲ ਲੋਕਾਂ ਨੂੰ ਵੱਡਾ ਰਾਹਤ ਮਿਲਿਆ ਹੈ।

ਸਮਾਗਮ ਦੇ ਅੰਤ ’ਤੇ ਸ੍ਰੀ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੇ ਹਰੇਕ ਵਾਰਡ, ਪਿੰਡ ਅਤੇ ਗਲੀ ਵਿੱਚ “ਰੋਸ਼ਨ ਪੰਜਾਬ ਪ੍ਰੋਗਰਾਮ” ਅਧੀਨ ਕੰਮ ਜਾਰੀ ਰਹੇਗਾ, ਤਾਂ ਜੋ ਕੋਈ ਵੀ ਘਰ ਬਿਜਲੀ ਦੀ ਘਾਟ ਕਾਰਨ ਹਨੇਰੇ ਵਿੱਚ ਨਾ ਰਹਿ ਜਾਵੇ।


Share & like

Leave a Reply