Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਟਾਲਾ, 5 ਅਕਤੂਬਰ
ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਗੁਰਦਾਸਪੁਰ ਰੋਡ ਬਟਾਲਾ ਬਾਈਪਾਸ ਵਿਖੇ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਿਕ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀਆਂ ਚੋਣਾਂ ਸਾਲ 2025–2028 ਲਈ ਸਫਲਤਾਪੂਰਵਕ ਸੰਪੰਨ ਹੋਈਆਂ। ਚੋਣ ਪ੍ਰਕਿਰਿਆ ਦੀ ਦੇਖਰੇਖ ਅਬਜ਼ਰਵਰ ਲੈਕਚਰਾਰ ਰਣਜੀਤ ਸਿੰਘ ਨੇ ਕੀਤੀ।

ਇਸ ਚੋਣ ਇਜਲਾਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਵਿੰਦਰ ਸਿੰਘ ਬਾਜਵਾ ਨੇ ਨਿਭਾਈ।
ਜਨਰਲ ਸਕੱਤਰ ਰਜਨੀ ਪ੍ਰਕਾਸ਼ ਸਿੰਘ ਨੇ ਸਾਲ 2022–2025 ਦੀ ਕਾਰਜਕਾਲ ਰਿਪੋਰਟ ਪੇਸ਼ ਕੀਤੀ। ਰਿਪੋਰਟ ’ਤੇ ਬੁਲਾਰੇ ਪਵਨ ਕੁਮਾਰ, ਹਰਜੀਤ ਸਿੰਘ, ਪ੍ਰਵੇਸ਼ ਕੁਮਾਰ, ਰਮਨ ਕੁਮਾਰ ਅਤੇ ਜਗਜੀਤ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਪੂਰੀ ਸਹਿਮਤੀ ਜਤਾਈ।
ਜਿਨ੍ਹਾਂ ਅਧਿਆਪਕਾਂ ਨੇ ਜਥੇਬੰਦੀ ਦੇ ਸੰਘਰਸ਼ ਵਿੱਚ ਸਹਿਭਾਗ ਪਾਇਆ, ਉਨ੍ਹਾਂ ਵਿੱਚੋਂ ਬਲਵਿੰਦਰ ਗੰਭੀਰ, ਧੀਰ ਸਿੰਘ, ਕੰਸ ਰਾਜ, ਬਲਵਿੰਦਰ ਸਿੰਘ ਅਤੇ ਮੁਖਤਾਰ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਰੂਪ ਸਿੰਘ ਪੱਡਾ ਤੇ ਹੋਰ ਬੁਲਾਰਿਆਂ ਨੇ ਦੇਸ਼ ਅਤੇ ਰਾਜ ਪੱਧਰ ’ਤੇ ਮੁਲਾਜ਼ਮਾਂ ਦੇ ਮਸਲਿਆਂ ਉੱਤੇ ਚਿੰਤਾ ਜਤਾਈ ਅਤੇ ਅੱਗੇ ਵੀ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਸੰਜੀਵ ਕੁਮਾਰ ਵਿਗ ਨੇ ਜਥੇਬੰਦੀ ਦੀ ਵਿੱਤੀ ਰਿਪੋਰਟ ਪੇਸ਼ ਕੀਤੀ। ਅਬਜ਼ਰਵਰ ਰਣਜੀਤ ਸਿੰਘ ਨੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਸੋਮ ਸਿੰਘ ਅਤੇ ਸਾਰੇ ਬਲਾਕ ਪ੍ਰਧਾਨਾਂ ਦੇ ਨਾਮ ਬਿਨਾਂ ਮੁਕਾਬਲੇ ਚੁਣੇ ਹੋਣ ਦੀ ਘੋਸ਼ਣਾ ਕੀਤੀ।
ਬਲਾਕ ਪ੍ਰਧਾਨਾਂ ਦੀ ਸੂਚੀ
ਬਟਾਲਾ-2: ਰਵਿੰਦਰ ਸਿੰਘ ਬਾਜਵਾ
ਬਟਾਲਾ-1: ਹਰਸਿਮਰਨਜੀਤ ਸਿੰਘ
ਧਿਆਨਪੁਰ: ਪਵਨ ਕੁਮਾਰ
ਕਾਦੀਆਂ-1: ਨਰਿੰਦਰ ਸਿੰਘ
ਕਾਦੀਆਂ-2: ਗੁਰਪ੍ਰੀਤ ਸਿੰਘ
ਫਤਿਹਗੜ੍ਹ ਚੂੜੀਆਂ: ਲਖਵਿੰਦਰ ਸਿੰਘ
ਧਾਰੀਵਾਲ-1: ਰਮਨ ਕੁਮਾਰ
ਧਾਰੀਵਾਲ-2: ਅਮਨਦੀਪ ਸਿੰਘ
ਡੇਰਾ ਬਾਬਾ ਨਾਨਕ-1: ਗੁਰਮਿੰਦਰ ਸਿੰਘ
ਡੇਰਾ ਬਾਬਾ ਨਾਨਕ-2: ਨਮਨ
ਦੀਨਾਨਗਰ-2: ਗੁਰਵਿੰਦਰ ਸਿੰਘ
ਦੀਨਾਨਗਰ-1: ਕੰਵਲਪ੍ਰੀਤ ਸਿੰਘ
ਦੋਰਾਗਲਾਂ: ਰਜਨੀ ਪ੍ਰਕਾਸ਼ ਸਿੰਘ
ਸ੍ਰੀ ਹਰਗੋਬਿੰਦਪੁਰ: ਬਲਵੰਤ ਸਿੰਘ
ਕਾਹਨੂੰਵਾਨ-1: ਸ੍ਰੀ ਸਮਰ
ਕਾਹਨੂੰਵਾਨ-2: ਬਾਲ ਕ੍ਰਿਸ਼ਨ
ਗੁਰਦਾਸਪੁਰ-1: ਰਣਜੀਤ ਸਿੰਘ
ਗੁਰਦਾਸਪੁਰ-2: ਹਰਜੀਤ ਸਿੰਘ
ਜ਼ਿਲ੍ਹਾ ਪੱਧਰੀ ਕਮੇਟੀ ਦਾ ਐਲਾਨ
ਚੁਣੇ ਗਏ ਪ੍ਰਧਾਨ ਸੋਮ ਸਿੰਘ ਨੇ ਜ਼ਿਲ੍ਹਾ ਪੱਧਰ ਦੀ 21 ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ:
ਜਨਰਲ ਸਕੱਤਰ: ਰਜਨੀ ਪ੍ਰਕਾਸ਼ ਸਿੰਘ
ਵਿੱਤ ਸਕੱਤਰ: ਪਵਨ ਕੁਮਾਰ
ਪ੍ਰੈਸ ਸਕੱਤਰ: ਸੰਜੀਵ ਕੁਮਾਰ ਵਿਗ
ਸੀਨੀਅਰ ਮੀਤ ਪ੍ਰਧਾਨ: ਰਵਿੰਦਰ ਸਿੰਘ ਬਾਜਵਾ
ਮੀਤ ਪ੍ਰਧਾਨ: ਹਰਸਿਮਰਨਜੀਤ ਸਿੰਘ, ਪ੍ਰਵੇਸ਼ ਕੁਮਾਰ, ਹਰਜੀਤ ਸਿੰਘ ਵਿਰਦੀ, ਜਗਜੀਤ ਸਿੰਘ, ਲਖਵਿੰਦਰ ਸਿੰਘ, ਜਗਮੋਹਨਪਾਲ ਸਿੰਘ
ਜਾਇੰਟ ਸਕੱਤਰ: ਗੁਰਿੰਦਰ ਸਿੰਘ
ਜਥੇਬੰਦਕ ਸਕੱਤਰ: ਰਮਨ ਕੁਮਾਰ
ਦਫ਼ਤਰ ਸਕੱਤਰ: ਰਜੇਸ਼ ਕੁਮਾਰ
ਸਹਾਇਕ ਜਰਨਲ ਸਕੱਤਰ: ਰਣਜੀਤ ਸਿੰਘ
ਸਹਾਇਕ ਪ੍ਰੈਸ ਸਕੱਤਰ: ਜਸਵਿੰਦਰ ਸਿੰਘ
ਸਹਾਇਕ ਵਿੱਤ ਸਕੱਤਰ: ਬਲਵੰਤ ਸਿੰਘ
ਕਮੇਟੀ ਮੈਂਬਰ: ਗੁਰਪ੍ਰੀਤ ਸਿੰਘ, ਗੁਰਮਿੰਦਰ ਸਿੰਘ, ਕੰਵਲਪ੍ਰੀਤ ਸਿੰਘ, ਹਰਜੀਤ ਸਿੰਘ, ਸ੍ਰੀ ਸਮਰ, ਰਮਨਜੀਤ ਸਿੰਘ, ਰਜੇਸ਼ ਕੁਮਾਰ, ਨਰਿੰਦਰ ਸਿੰਘ
ਇਜਲਾਸ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਸੋਮ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਚੁਣੀ ਟੀਮ ਦੇ ਸਹਿਯੋਗ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਰੂਪ ਸਿੰਘ ਪੱਡਾ, ਸਤਬੀਰ ਸਿੰਘ, ਲੈਕਚਰਾਰ ਰਮਨਦੀਪ ਕੌਰ, ਅਕਾਸ਼ਦੀਪ ਸਿੰਘ, ਸੰਦੀਪ ਕੁਮਾਰ, ਪਰਮਜੀਤ ਕੌਰ, ਕੰਵਲਜੀਤ ਸਿੰਘ ਜੌਹਲ, ਅਮਨਦੀਪ ਸਿੰਘ, ਗੁਰਬਾਜ ਸਿੰਘ, ਪਵਨ ਕੁਮਾਰ, ਦੇਵ ਰਾਜ, ਵੇਦ ਪ੍ਰਕਾਸ਼, ਮਨੋਹਰ ਲਾਲ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਬਟਾਲਾ ਦੇ ਪ੍ਰਬੰਧਕ ਰਾਜਵਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਗਮ ਲਈ ਸਹੂਲਤਾਂ ਪ੍ਰਦਾਨ ਕੀਤੀਆਂ।


Share & like

Leave a Reply