ਫੈਜ਼ੁੱਲਾਚੱਕ ਗਰਾਂਊਂਡ ਵਿੱਚ ਹੋਈਆਂ ਮੁਕਾਬਲੇਬਾਜ਼ੀਆਂ, ਜਿੱਤਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 3 ਸਤੰਬਰ
ਸਰਕਾਰੀ ਪ੍ਰਾਇਮਰੀ ਸਕੂਲ ਸਤਕੋਹਾ ਦੀਆਂ ਕਲਸਟਰ ਪੱਧਰੀ ਖੇਡਾਂ ਅੱਜ ਗਰਾਮ ਪੰਚਾਇਤ ਫੈਜ਼ੁੱਲਾਚੱਕ ਦੇ ਮੈਦਾਨ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਧਾਰੀਵਾਲ–1 ਸ. ਬਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਬੜੇ ਸੁਚੱਜੇ ਢੰਗ ਨਾਲ ਕਰਵਾਈਆਂ ਗਈਆਂ। ਇਸ ਮੌਕੇ ਸੀਐੱਚਟੀ ਸਤਕੋਹਾ ਸ੍ਰੀਮਤੀ ਲਾਡਵਿੰਦਰ ਕੌਰ, ਬਲਾਕ ਸਪੋਰਟਸ ਅਫਸਰ ਸ੍ਰੀਮਤੀ ਵਰਿੰਦਰ ਕੌਰ, ਖੇਡ ਕਮੇਟੀ ਅਤੇ ਕਲਸਟਰ ਦੇ ਸਾਰੇ ਅਧਿਆਪਕਾਂ ਨੇ ਪੂਰੀ ਲਗਨ ਨਾਲ ਯੋਗਦਾਨ ਪਾਇਆ।

ਮੁਕਾਬਲਿਆਂ ਦੇ ਨਤੀਜੇ
ਖੋਖੋ ਮੁੰਡੇ – ਪਹਿਲਾ ਸਥਾਨ ਫੈਜ਼ੁੱਲਾਚੱਕ, ਦੂਸਰਾ ਬਾਜ਼ੀਦ ਚੱਕ
ਖੋਖੋ ਕੁੜੀਆਂ – ਪਹਿਲਾ ਸਥਾਨ ਫੈਜ਼ੁੱਲਾਚੱਕ
ਕਬੱਡੀ ਮੁੰਡੇ – ਪਹਿਲਾ ਬਾਜ਼ੀਦਚੱਕ, ਦੂਸਰਾ ਸਤਕੋਹਾ
ਕਬੱਡੀ ਕੁੜੀਆਂ – ਪਹਿਲਾ ਫੈਜ਼ੁੱਲਾਚੱਕ, ਦੂਸਰਾ ਧਾਰੀਵਾਲ ਭੋਜਾ
100 ਮੀਟਰ ਮੁੰਡੇ – ਪਹਿਲਾ ਪੇਰੋ ਸ਼ਾਹ, ਦੂਸਰਾ ਧਾਰੀਵਾਲ ਭੋਜਾ, ਤੀਸਰਾ ਸਤਕੋਹਾ

100 ਮੀਟਰ ਕੁੜੀਆਂ – ਪਹਿਲਾ ਬਾਜ਼ੀਦ ਚੱਕ, ਦੂਸਰਾ ਧਾਰੀਵਾਲ ਭੋਜਾ, ਤੀਸਰਾ ਸਤਕੋਹਾ
200 ਮੀਟਰ ਮੁੰਡੇ – ਪਹਿਲਾ ਪੇਰੋ ਸ਼ਾਹ, ਦੂਸਰਾ ਫੈਜ਼ੁੱਲਾਚੱਕ
400 ਮੀਟਰ ਮੁੰਡੇ – ਪਹਿਲਾ ਫੈਜ਼ੁੱਲਾਚੱਕ, ਦੂਸਰਾ ਪੇਰੋ ਸ਼ਾਹ, ਤੀਸਰਾ ਧਾਰੀਵਾਲ ਭੋਜਾ
400 ਮੀਟਰ ਕੁੜੀਆਂ – ਪਹਿਲਾ ਧਾਰੀਵਾਲ ਭੋਜਾ, ਦੂਸਰਾ ਬਾਜ਼ੀਦ ਚੱਕ
ਲੰਬੀ ਛਾਲ– ਪਹਿਲਾ ਧਾਰੀਵਾਲ ਭੋਜਾ

ਸਨਮਾਨ
ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਬਲਵਿੰਦਰ ਸਿੰਘ ਗਿੱਲ ਅਤੇ ਸੈਂਟਰ ਮੁੱਖ ਅਧਿਆਪਕਾ (ਸਟੇਟ ਐਵਾਰਡੀ) ਸ੍ਰੀਮਤੀ ਲਾਡਵਿੰਦਰ ਕੌਰ ਵੱਲੋਂ ਸਨਮਾਨ ਚਿੰਨ੍ਹ ਅਤੇ ਤਮਗੇ ਭੇਂਟ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਗਈ।










