Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਵਡਾਲਾ ਗ੍ਰੰਥੀਆਂ/ਗੁਰਦਾਸਪੁਰ, 3 ਅਕਤੂਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਉਪਮਾ ਖੁੱਲਰ ਨੇ ਲੈਕਚਰਾਰ ਕਾਮਰਸ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ 19 ਸਾਲ ਦੇ ਕਰੀਬ ਸਿੱਖਿਆ ਵਿਭਾਗ ਵਿੱਚ ਮੈਥ ਮਿਸਟ੍ਰੈਸ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਉਪਮਾ ਖੁੱਲਰ ਦੇ ਪਤੀ ਮਨਦੀਪ ਸਿੰਘ ਖੇਤੀਬਾੜੀ ਵਿਭਾਗ ਵਿੱਚ ਏ.ਈ.ਓ. ਵੱਜੋਂ ਤਾਇਨਾਤ ਹਨ। ਨਵੀਂ ਜਿੰਮੇਵਾਰੀ ਸੰਭਾਲਣ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਰਾਮ ਲਾਲ ਤੇ ਹੋਰ ਸਟਾਫ਼ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ।

ਇਸ ਮੌਕੇ ਉਪਮਾ ਖੁੱਲਰ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਹੋਰ ਮਿਹਨਤ ਨਾਲ ਕੰਮ ਕਰਦੇ ਰਹਿਣਗੇ।


ਇਸ ਮੌਕੇ ਲੈਕਚਰਾਰ ਸ. ਵਰਿੰਦਰ ਸਿੰਘ ਰੰਧਾਵਾ, ਸ. ਸੋਮ ਸਿੰਘ, ਸ਼੍ਰੀ ਮੋਹਿਤ ਗੁਪਤਾ, ਸ਼੍ਰੀ ਅਮਿਤ ਰਾਮਪਾਲ, ਮਾਸਟਰ ਸ਼੍ਰੀ ਰਮਨ ਕੁਮਾਰ, ਸ. ਮਲਵਿੰਦਰ ਸਿੰਘ ਅਤੇ ਸ੍ਰੀ ਦੀਪਕ ਕੁਮਾਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।


Share & like

Leave a Reply