Share & like

ਬਹਿਰਾਮਪੁਰ ਤੇ ਬ੍ਰਾਹਮਣੀ ਸੈਂਟਰ ਦੇ ਮੈਂਬਰਾਂ ਨੇ ਲਈ ਟ੍ਰੇਨਿੰਗ

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ/ਗੁਰਦਾਸਪੁਰ, 3 ਅਕਤੂਬਰ
ਬਲਾਕ ਦੋਰਾਂਗਲਾ ਅਧੀਨ ਪੈਂਦੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਦੇ ਦੂਜੇ ਦਿਨ ਬਹਿਰਾਮਪੁਰ ਅਤੇ ਬ੍ਰਾਹਮਣੀ ਸੈਂਟਰਾਂ ਦੇ ਐਸ.ਐਮ.ਸੀ. ਮੈਂਬਰਾਂ ਦੀ ਟ੍ਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਵਿੱਚ ਹੋਈ। ਜਿਸਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਕੀਤਾ।

ਸ੍ਰੀ ਪਨਿਆੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਪੰਚਾਇਤ ਪਿੰਡ ਦੀ ਦੇਖਭਾਲ ਕਰਦੀ ਹੈ, ਉਸੇ ਤਰ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਦਾ ਫਰਜ਼ ਹੈ ਕਿ ਉਹ ਸਕੂਲ ਦੀ ਸੰਭਾਲ ਕਰੇ। ਉਹਨਾਂ ਜ਼ੋਰ ਦਿੱਤਾ ਕਿ ਜਿਸ ਦੇਸ਼ ਦੀ ਸਿੱਖਿਆ ਅਤੇ ਸਿਹਤ ਵਧੀਆ ਹੁੰਦੀ ਹੈ, ਉਹ ਦੇਸ਼ ਤਰੱਕੀ ਕਰਦਾ ਹੈ।

ਬਲਾਕ ਰਿਸੋਰਸ ਕੁਆਰਡੀਨੇਟਰ ਮਨਜੀਤ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ, ਅਧਿਕਾਰ ਅਤੇ ਮਿਡ-ਡੇ ਮੀਲ ਦੀ ਗੁਣਵੱਤਾ ਦੀ ਜਾਂਚ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਤਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਅਧਿਆਪਕ ਤੇ ਕਮੇਟੀ ਮਿਲ ਕੇ ਕੰਮ ਕਰਨ।

ਪ੍ਰਿੰਸੀਪਲ ਬਲਜਿੰਦਰ ਕੌਰ ਨੇ ਵੀ ਸੰਬੋਧਨ ਕਰਦੇ ਹੋਏ ਲੜਕੀਆਂ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ। ਇਸ ਮੌਕੇ ਸੰਸਾਰ ਸਿੰਘ, ਸੁਮਿਤ ਮਹਾਜਨ, ਸਿੱਖਿਆ ਸ਼ਾਸਤਰੀ ਰਜੇਸ਼ ਕੁਮਾਰ, ਪਿੰਡ ਰਾਏਪੁਰ ਦੇ ਸਰਪੰਚ ਮਹਿੰਦਰ ਪਾਲ, ਸੈਂਟਰ ਹੈਡ ਟੀਚਰ ਸ਼ਸ਼ੀ, ਸੋਨੂ ਕੁਮਾਰ, ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ, ਵਿਕਰਮਦੀਪ ਸਿੰਘ, ਸੁਖਬੀਰ ਕੌਰ, ਨਰਿੰਦਰ ਕੌਰ, ਦਵਿੰਦਰਜੀਤ ਸਿੰਘ, ਸਰਬਜੀਤ ਕੌਰ, ਅੰਜੂ ਬਾਲਾ, ਐਸ.ਐਮ.ਐਸ. ਰੰਗੜ ਪਿੰਡੀ ਦੀ ਚੇਅਰਪਰਸਨ ਕ੍ਰਿਸ਼ਨਾ ਦੇਵੀ ਅਤੇ ਆਰਤੀ ਸਮੇਤ ਕਈ ਹਾਜ਼ਰ ਸਨ।




Share & like

Leave a Reply