ਜੇਤੂ ਖਿਡਾਰੀਆਂ ਨੂੰ ਮੈਡਲ ਤੇ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ/ਗੁਰਦਾਸਪੁਰ, 01 ਅਕਤੂਬਰ – ਪੰਜਾਬ ਰਾਜ ਪ੍ਰਾਇਮਰੀ ਖੇਡਾਂ ਤਹਿਤ ਸੈਂਟਰ ਬਹਿਰਾਮਪੁਰ ਅਧੀਨ ਪੈਂਦੇ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਮਜੀਠੀ ਦੇ ਖੇਡ ਮੈਦਾਨ ਵਿੱਚ ਸ਼ਾਨਦਾਰ ਢੰਗ ਨਾਲ ਕਰਵਾਈਆਂ ਗਈਆਂ। ਖੇਡਾਂ ਦੀ ਅਗਵਾਈ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਸ਼ਸ਼ੀ ਨੇ ਕੀਤੀ।

ਇਸ ਮੌਕੇ ਅਥਲੈਟਿਕਸ ਸਮੇਤ ਕਬੱਡੀ, ਖੋ-ਖੋ, ਕੁਸ਼ਤੀ ਅਤੇ ਰੱਸਾਕਸ਼ੀ ਦੇ ਰੋਮਾਂਚਕ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਸੈਂਟਰ ਅਧੀਨ ਛੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਆਪਣਾ ਜੋਹਰ ਦਿਖਾਇਆ।

ਖੇਡਾਂ ਦੀ ਸ਼ੁਰੂਆਤ ਸਾਬਕਾ ਸਰਪੰਚ ਸ਼੍ਰੀ ਮਹਿੰਦਰ ਸਿੰਘ ਨੇ ਕੀਤੀ। ਉਨ੍ਹਾਂ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਪੜ੍ਹਾਈ ਜਿੰਨੀ ਜ਼ਰੂਰੀ ਹੈ, ਉਸੇ ਤਰ੍ਹਾਂ ਸਰੀਰਕ ਤੇ ਬੌਧਿਕ ਵਿਕਾਸ ਵਾਸਤੇ ਖੇਡਾਂ ਵੀ ਬਹੁਤ ਮਹੱਤਵਪੂਰਨ ਹਨ। ਸੈਂਟਰ ਮੁੱਖ ਅਧਿਆਪਕਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਖੇਡੋ ਪੰਜਾਬ” ਮੁਹਿੰਮ ਸਕੂਲਾਂ ਵਿੱਚ ਖੇਡਾਂ ਨੂੰ ਵਧਾਵਾ ਦੇਣ ਲਈ ਲਾਗੂ ਕੀਤੀ ਗਈ ਹੈ।

ਅਥਲੈਟਿਕਸ ਦੇ ਨਤੀਜੇ
100 ਮੀਟਰ ਦੌੜ : ਮੁੰਡਿਆਂ ਵਿੱਚ ਯਤਿਨ (ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ), ਕੁੜੀਆਂ ਵਿੱਚ ਅਲੀਸ਼ਾ (ਸਰਕਾਰੀ ਪ੍ਰਾਇਮਰੀ ਸਕੂਲ ਮਜੀਠੀ) ਪਹਿਲੇ ਸਥਾਨ ਤੇ।
200 ਮੀਟਰ ਦੌੜ : ਮੁੰਡਿਆਂ ਵਿੱਚ ਲਕਸ਼ (ਬਹਿਰਾਮਪੁਰ), ਕੁੜੀਆਂ ਵਿੱਚ ਅਲੀਸ਼ਾ (ਮਜੀਠੀ) ਪਹਿਲੇ।
400 ਮੀਟਰ ਦੌੜ : ਮੁੰਡਿਆਂ ਵਿੱਚ ਆਰਿਫ (ਰਾਏਪੁਰ), ਕੁੜੀਆਂ ਵਿੱਚ ਅਨੁਸ਼ਕਾ (ਬਹਿਰਾਮਪੁਰ) ਪਹਿਲੇ।
100 ਮੀਟਰ ਰਿਲੇਅ : ਬਹਿਰਾਮਪੁਰ ਪਹਿਲਾ, ਪਸਿਆਲ ਦੂਜਾ।
200 ਮੀਟਰ ਰਿਲੇਅ : ਕੁੜੀਆਂ ਵਿੱਚ ਪਸਿਆਲ ਪਹਿਲਾ, ਬਹਿਰਾਮਪੁਰ ਦੂਜਾ।

ਲੰਬੀ ਛਾਲ : ਮੁੰਡਿਆਂ ਵਿੱਚ ਹਰਮੀਤ ਸਿੰਘ (ਬਾਲਾ ਪਿੰਡੀ), ਕੁੜੀਆਂ ਵਿੱਚ ਅਨੁਸ਼ਕਾ (ਬਹਿਰਾਮਪੁਰ) ਜੇਤੂ।
ਗੋਲਾ ਸੁੱਟ : ਮੁੰਡਿਆਂ ਵਿੱਚ ਆਰਿਫ (ਰਾਏਪੁਰ), ਕੁੜੀਆਂ ਵਿੱਚ ਅਲੀਸ਼ਾ (ਮਜੀਠੀ) ਨੇ ਪਹਿਲਾ ਸਥਾਨ ਹਾਸਲ ਕੀਤਾ।
ਹੋਰ ਖੇਡਾਂ ਦੇ ਨਤੀਜੇ
ਖੋ-ਖੋ ਮੁਕਾਬਲਾ : ਬਾਲਾ ਪਿੰਡੀ ਸਕੂਲ ਪਹਿਲਾ, ਬਹਿਰਾਮਪੁਰ ਸਕੂਲ ਦੂਜਾ।
ਕੁਸ਼ਤੀ (25 ਕਿਲੋ ਭਾਰ ਵਰਗ) : ਹਰਜੀਤ (ਬਾਲਾ ਪਿੰਡੀ) ਜੇਤੂ।
ਕੁਸ਼ਤੀ (28 ਕਿਲੋ ਭਾਰ ਵਰਗ) : ਆਰਿਫ (ਰਾਏਪੁਰ) ਪਹਿਲਾ।
ਕੁੜੀਆਂ ਦੀ ਕੁਸ਼ਤੀ : ਬਹਿਰਾਮਪੁਰ ਸਕੂਲ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ।
ਜੇਤੂਆਂ ਦਾ ਸਨਮਾਨ
ਖੇਡਾਂ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਮੈਦਾਨ ਵਿੱਚ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਤੇ ਉਤਸ਼ਾਹ ਦੇ ਰੰਗ ਸਾਫ਼ ਦਿਖਾਈ ਦੇ ਰਹੇ ਸਨ।

ਇਸ ਮੌਕੇ ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ, ਹੈਡ ਟੀਚਰ ਜਸਪਾਲ ਸਿੰਘ, ਮੈਡਮ ਸੁਖਬੀਰ ਕੌਰ, ਮੋਨਿਕਾ ਚਲੋਤਰਾ, ਸੁਖਦੇਵ, ਮੈਡਮ ਰਿਤੂ, ਵਿਕਰਮਦੀਪ ਸਿੰਘ, ਜੋਗਿੰਦਰ ਪਾਲ, ਨਰਿੰਦਰ ਕੌਰ, ਜਸਵੰਤ ਕੌਰ ਸਮੇਤ ਹੋਰ ਹਾਜ਼ਰ ਕਈ ਅਧਿਆਪਕ ਸਨ।










