Share & like

ਰੋਜ਼ਾਨਾ ਖ਼ਬਰ ਬਿਊਰੋ
ਵੈਨਕੂਵਰ, 29 ਸਤੰਬਰ
ਕੈਨੇਡਾ ਸਰਕਾਰ ਨੇ ਲਾਰੈਂਸ ਬਿਸ਼ਨੋਈ ਦੇ ਗਰੋਹ ਨੂੰ ਅੱਜ ਅਧਿਕਾਰਿਕ ਤੌਰ ’ਤੇ ਅਤਿਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਸ ਫ਼ੈਸਲੇ ਦੇ ਨਾਲ ਹੀ ਹੁਣ ਇਸ ਗਰੋਹ ਨਾਲ ਜੁੜੀ ਹਰ ਗਤੀਵਿਧੀ, ਮੈਂਬਰਾਂ ਦੇ ਅਪਰਾਧਿਕ ਕੰਮ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਵਿੱਤੀ ਮਦਦ ਸਖ਼ਤ ਕਾਨੂੰਨੀ ਦਾਇਰੇ ਵਿੱਚ ਆ ਜਾਵੇਗੀ।
ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਅਤੇ ਐਨ ਡੀ ਪੀ ਵਲੋਂ ਕਾਫ਼ੀ ਸਮੇਂ ਤੋਂ ਇਸ ਸੰਬੰਧੀ ਮੰਗ ਕੀਤੀ ਜਾ ਰਹੀ ਸੀ। ਕੈਨੇਡਾ ਦੀ ਕੇਂਦਰੀ ਪੁਲੀਸ ਨੇ ਪਿਛਲੇ ਸਾਲ ਦੋਸ਼ ਲਗਾਏ ਸਨ ਕਿ ਦੇਸ਼ ਵਿੱਚ ਹੋਏ ਕਈ ਕਤਲਾਂ ਅਤੇ ਹਿੰਸਕ ਕਾਰਵਾਈਆਂ ਦੇ ਪਿੱਛੇ ਬਿਸ਼ਨੋਈ ਗਰੋਹ ਦਾ ਹੱਥ ਸੀ।
ਸਰਕਾਰੀ ਐਲਾਨ ਤੋਂ ਬਾਅਦ ਹੁਣ ਗਰੋਹ ਨਾਲ ਜੁੜੇ ਲੋਕਾਂ ਦੇ ਬੈਂਕ ਖਾਤੇ ਸੀਜ਼ ਕੀਤੇ ਜਾ ਸਕਦੇ ਹਨ।
ਉਨ੍ਹਾਂ ਦੀ ਜਾਇਦਾਦ ਜ਼ਬਤ ਹੋ ਸਕਦੀ ਹੈ।
ਕਿਸੇ ਵੀ ਅਪਰਾਧਿਕ ਕਾਰਵਾਈ ਨੂੰ ਆਮ ਤੋਂ ਵੱਖਰੇ ਸਖ਼ਤ ਕਾਨੂੰਨ ਹੇਠ ਸੁਣਿਆ ਜਾਵੇਗਾ। ਦੱਸਣਾ ਬਣਦਾ ਹੈ ਕਿ ਲਾਰੈਂਸ ਬਿਸ਼ਨੋਈ, ਜੋ ਜੇਲ੍ਹ ਵਿਚੋਂ ਕਥਿਤ ਤੌਰ ’ਤੇ ਅਪਰਾਧਿਕ ਨਿਰਦੇਸ਼ ਦੇਂਦਾ ਰਿਹਾ ਹੈ, ਦੇ ਗਰੋਹ ਵਲੋਂ ਪਹਿਲਾਂ ਵੀ ਕੈਨੇਡਾ ਵਿੱਚ ਕਈ ਕਤਲਾਂ ਅਤੇ ਫਿਰੌਤੀ ਦੀਆਂ ਮੰਗਾਂ ਦੀ ਜ਼ਿੰਮੇਵਾਰੀ ਲਈ ਗਈ ਸੀ।

ਇਸੇ ਕਰਕੇ ਨਾ ਸਿਰਫ਼ ਵਿਰੋਧੀ ਪਾਰਟੀਆਂ, ਸਗੋਂ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਸ਼ਹਿਰਾਂ ਦੇ ਮੇਅਰਾਂ ਵਲੋਂ ਵੀ ਅਪਰਾਧ ਘਟਾਉਣ ਲਈ ਇਹ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਸੀ।


Share & like

Leave a Reply