Share & like

ਬੀਪੀਈਓ ਵੱਲੋਂ ਸਕੂਲ ਮੁੱਖੀਆਂ ਨਾਲ ਮੀਟਿੰਗ ਕਰਕੇ ਵਿਚਾਰ-ਵਟਾਂਦਰਾ

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਦੋਰਾਂਗਲਾ, 29 ਸਤੰਬਰ
ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਹੁਕਮਾਂ ਅਨੁਸਾਰ ਬਲਾਕ ਦੋਰਾਂਗਲਾ ਵਿੱਚ ਮਿਤੀ 01 ਅਕਤੂਬਰ 2025 ਤੋਂ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਬੈਚ ਵਾਈਜ਼ ਕਲਸਟਰ ਪੱਧਰ ’ਤੇ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਕੁਮਾਰ ਪਨਿਆੜ ਦੀ ਅਗਵਾਈ ਵਿੱਚ ਸਾਰੇ ਸੈਂਟਰ ਹੈਡ ਟੀਚਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਿੱਖਿਆ ਸ਼ਾਸਤਰੀ ਸ੍ਰੀ ਸੰਸਾਰ ਸਿੰਘ ਤੇ ਪ੍ਰਿੰਸੀਪਲ ਸ੍ਰੀ ਸੁਖਦੇਵ ਰਾਜ ਖ਼ਾਸ ਤੌਰ ’ਤੇ ਸ਼ਾਮਲ ਹੋਏ।

ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਦੱਸਿਆ ਕਿ ਜਿਹੜੇ ਸਕੂਲਾਂ ਨੂੰ ਟ੍ਰੇਨਿੰਗ ਸਥਾਨ ਵੱਜੋਂ ਚੁਣਿਆ ਗਿਆ ਹੈ, ਉਨ੍ਹਾਂ ਦੇ ਮੁੱਖੀ/ਸੈਂਟਰ ਹੈਡ ਟੀਚਰ ਨੋਡਲ ਅਫਸਰ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਵੱਲੋਂ ਬੈਠਣ ਦੀ ਵਿਵਸਥਾ, ਚਾਹ-ਪਾਣੀ, ਸਾਊਂਡ ਸਿਸਟਮ, ਸਾਫ਼-ਸਫ਼ਾਈ ਅਤੇ ਟ੍ਰੇਨਿੰਗ ਮਟੀਰੀਅਲ ਆਦਿ ਦੀ ਯੋਗ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲਾਕ ਦੇ ਸਾਰੇ ਸਕੂਲ ਮੁੱਖੀਆਂ/ਇੰਚਾਰਜਾਂ ਨੂੰ ਆਪਣੀ ਸਕੂਲ ਮੈਨੇਜਮੈਂਟ ਕਮੇਟੀ ਸਹਿਤ ਟ੍ਰੇਨਿੰਗ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ।

ਟ੍ਰੇਨਿੰਗ ਸ਼ਡਿਊਲ
01 ਅਕਤੂਬਰ 2025 ਸੈਂਟਰ ਨੌਸ਼ਹਿਰਾ – ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ (9.00 a.m.–11.30 a.m.)
ਸੈਂਟਰ ਕਾਹਨਾ – ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ (12.00 p.m.–2.30 p.m.)
03 ਅਕਤੂਬਰ 2025 ਸੈਂਟਰ ਬਹਿਰਾਮਪੁਰ – ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ (9.00 a.m.–11.30 a.m.)
04 ਅਕਤੂਬਰ 2025 ਸੈਂਟਰ ਮਰਾੜਾ – ਸਰਕਾਰੀ ਪ੍ਰਾਇਮਰੀ ਸਕੂਲ ਮਰਾੜਾ ਲੜਕੇ (9.00 a.m.–11.30 a.m.)
08 ਅਕਤੂਬਰ 2025 ਕਲੱਸਟਰ ਗੰਜਾ – ਸਰਕਾਰੀ ਮਿਡਲ ਸਕੂਲ ਗੰਜਾ (9.30 a.m.–11.30 a.m.)
09 ਅਕਤੂਬਰ 2025 ਸੈਂਟਰ ਬਾਹਮਣੀ – ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ (9.00 a.m.–11.30 a.m.)
13 ਅਕਤੂਬਰ 2025 ਕਲੱਸਟਰ ਡੁੱਗਰੀ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਂਗਲਾ (9.00 a.m.–11.30 a.m.)
ਉਸੇ ਦਿਨ ਦੂਜਾ ਸੈਸ਼ਨ (12.00 p.m.–2.30 p.m.)
ਇਨ੍ਹਾਂ ਟ੍ਰੇਨਿੰਗਾਂ ਵਿੱਚ ਪ੍ਰਾਇਮਰੀ ਤੋਂ ਲੈ ਕੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਸਾਰੀਆਂ SMC ਕਮੇਟੀਆਂ ਦੇ ਮੈਂਬਰ ਸ਼ਾਮਲ ਹੋਣਗੇ।

ਇਸ ਮੌਕੇ ਬਲਾਕ ਸਪੋਰਟਸ ਅਫਸਰ ਹਰਪ੍ਰੀਤ ਸਿੰਘ, ਸੈਂਟਰ ਹੈਡ ਟੀਚਰ ਸੋਨੂ ਕੁਮਾਰ, ਮਦਨ ਗੋਪਾਲ, ਪ੍ਰਦੀਪ ਕੁਮਾਰ, ਰਵੀ ਕੁਮਾਰ, ਅਤੁਲ ਮਹਾਜਨ, ਮੈਡਮ ਸ਼ਸ਼ੀ, ਗੁਰਪ੍ਰੀਤ ਸਿੰਘ ਮਾਨ ਨੌਸ਼ਹਿਰਾ, ਗੁਰਪ੍ਰੀਤ ਸਿੰਘ ਬਾਜਵਾ ਵਜ਼ੀਰਪੁਰ ਅਤੇ ਮਨਜੀਤ ਸਿੰਘ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।


Share & like

Leave a Reply