ਇੱਕ ਪੁਲੀਸ ਮੁਕਾਬਲੇ ਵਿੱਚ ਜ਼ਖਮੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਅੰਮ੍ਰਿਤਸਰ, 28 ਸਤੰਬਰ
ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ ਕਈ ਦਿਨਾਂ ਤੋਂ ਕੰਦਾਂ ਅਤੇ ਰੇਲ ਗੱਡੀ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਬੀਕੇਆਈ ਅਤਿਵਾਦੀ ਜਥੇਬੰਦੀ ਨਾਲ ਸਬੰਧਿਤ ਚਾਰ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਹਰਮਨ ਵਾਸੀ ਮੰਦਰ ਵਾਲੀ ਗਲੀ, ਖੇਮਕਰਨ ਰੋਡ, ਭਿੱਖੀਵਿੰਡ (ਤਰਨ ਤਾਰਨ) ਵਜੋਂ ਹੋਈ ਹੈ।
ਬਾਕੀ ਤਿੰਨ ਸਾਥੀਆਂ ਦੀ ਪਛਾਣ ਵੀ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਿਤ ਹੋਈ ਹੈ। ਇਹਨਾਂ ਵਿੱਚ ਵਿਸ਼ਾਲ ਵਾਸੀ ਗਲੀ ਸੀਆਈਏ ਸਟਾਫ ਮੁਹੱਲਾ ਨਾਨਕਸਰ ਤਰਨ ਤਾਰਨ, ਜੋਬਨਦੀਪ ਸ਼ਰਮਾ ਵਾਸੀ ਭਿੱਖੀਵਿੰਡ ਅਤੇ ਵਿਸ਼ਾਲ ਉਰਫ ਕੀੜੀ ਵਾਸੀ ਭਿੱਖੀਵਿੰਡ ਸ਼ਾਮਲ ਹਨ।

ਪੁਲੀਸ ਦੇ ਅਧਿਕਾਰੀਆਂ ਅਨੁਸਾਰ, ਇਹਨਾਂ ਸਾਰੇ ਉੱਤੇ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ, ਲੋਕਾਂ ਵਿੱਚ ਡਰ ਪੈਦਾ ਕਰਨ ਅਤੇ ਖਾਲਿਸਤਾਨ ਪੱਖੀ ਪ੍ਰਚਾਰ ਕਰਨ ਦੇ ਦੋਸ਼ ਹਨ। ਜ਼ਖਮੀ ਗੁਰਵਿੰਦਰ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਬਾਕੀ ਤਿੰਨ ਕਾਰਕੁੰਨਾਂ ਨੂੰ ਪੁਲੀਸ ਨੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।










