ਐਸੋਸੀਏਟ ਅਧਿਆਪਕਾਂ ਨੂੰ ਪੇ-ਸਕੇਲ ਤੇ ਰੈਗੂਲਰ ਅਤੇ ਮੁਲਾਜ਼ਮ ਵਾਲੀਆਂ ਸਾਰੀਆਂ ਵਿੱਤੀ ਸਹੂਲਤਾਂ ਦੇ ਕੇ ਮਾਣ ਸਤਿਕਾਰ ਬਹਾਲ ਕੀਤਾ ਜਾਵੇ: ਅਨੁਭਵ ਗੁਪਤਾ
ਰੋਜ਼ਾਨਾ ਖ਼ਬਰ ਬਿਊਰੋ
ਸੰਗਰੂਰ, 26 ਸਤੰਬਰ
ਮੁੱਖ ਮੰਤਰੀ ਦੇ ਜ਼ਿਲੇ ਸੰਗਰੂਰ ਵਿੱਚ ਇੱਕ ਐਸੋਸੀਏਟ ਅਧਿਆਪਕ ਵੱਲੋਂ ਡਿਪ੍ਰੈਸ਼ਨ ਕਾਰਨ ਆਪਣੀ ਜ਼ਿੰਦਗੀ ਖ਼ਤਮ ਕਰ ਲੈਣ ਦੀ ਘਟਨਾ ਨੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਐਸੋਸੀਏਟ ਅਧਿਆਪਕ ਤੇ ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਫਰੰਟ ਦੇ ਸੂਬਾ ਕਨਵੀਨਰ ਮਨਪ੍ਰੀਤ ਸਿੰਘ ਮੋਗਾ, ਅਨੁਭਵ ਗੁਪਤਾ, ਦਵਿੰਦਰ ਸੰਧੂ, ਹਰਪ੍ਰੀਤ ਕੌਰ ਜਲੰਧਰ, ਵੀਰਪਾਲ ਸਿਧਾਣਾ ਅਤੇ ਪਰਮਜੀਤ ਪੱਖੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਆਗੂਆਂ ਕਿਹਾ ਕਿ ਦੋ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ 12,710 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਕਰਕੇ ਵੱਡਾ ਸਿਆਸੀ ਫ਼ਾਇਦਾ ਲਿਆ ਗਿਆ ਸੀ। ਪਿੰਡਾਂ ਤੇ ਸ਼ਹਿਰਾਂ ਵਿੱਚ ਸਮਾਰੋਹ ਕਰਕੇ ਹੋਰਡਿੰਗਾਂ ਰਾਹੀਂ ਇਸ ਫ਼ੈਸਲੇ ਦਾ ਡੰਕਾ ਪੀਟਿਆ ਗਿਆ ਸੀ। ਪਰ ਅਸਲ ਵਿੱਚ ਅਧਿਆਪਕਾਂ ਨੂੰ ਨਾ ਤਾਂ ਪੇ-ਸਕੇਲ ਦਿੱਤਾ ਗਿਆ, ਨਾ ਹੀ ਮੈਡੀਕਲ ਸਹੂਲਤਾਂ, ਨਾ ਰਿਟਾਇਰਮੈਂਟ ਲਾਭ ਅਤੇ ਨਾ ਹੀ ਪੈਨਸ਼ਨ ਦਾ ਕੋਈ ਪ੍ਰਬੰਧ। ਇਹ ਕੇਵਲ ਤਨਖ਼ਾਹ ਵਾਧੇ ਦਾ ਐਲਾਨ ਸੀ, ਜਿਸਨੂੰ “ਰੈਗੂਲਰਾਈਜ਼ੇਸ਼ਨ” ਦੱਸਿਆ ਗਿਆ।
ਕਨਵੀਨਰਾਂ ਨੇ ਕਿਹਾ ਕਿ ਐਸੋਸੀਏਟ ਅਧਿਆਪਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਤਰ੍ਹਾਂ ਦੇ ਹਾਲਾਤਾਂ ਕਾਰਨ ਮਲਕੀਤ ਸਿੰਘ, ਜੋ ਕਿ ਸ.ਪ.ਸ. ਸੰਗਤਪੁਰਾ ਬਲਾਕ ਸੰਗਰੂਰ-2 ਨਾਲ ਸਬੰਧਤ ਸੀ, ਨੇ ਖ਼ੁਦਕੁਸ਼ੀ ਕਰ ਲਈ। ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਅਧਿਆਪਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਇਸ ਪਰਿਵਾਰ ਨੂੰ ਸਾਰੇ ਵਿੱਤੀ ਲਾਭ ਤੁਰੰਤ ਜਾਰੀ ਕੀਤੇ ਜਾਣ। ਨਾਲ ਹੀ, “ਪਾਲਿਸੀ ਫਾਰ ਵੈਲਫੇਅਰ ਆਫ ਐਡਹਾਕ, ਕੰਟਰੈਕਚੁਅਲ ਟੈਂਪਰੇਰੀ ਟੀਚਰਜ਼ (Nation Builder)” ਦੇ ਤਹਿਤ ਐਸੋਸੀਏਟ ਅਧਿਆਪਕਾਂ ਨੂੰ ਪੂਰਾ ਪੇ-ਸਕੇਲ ਅਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦੇ ਕੇ ਉਹਨਾਂ ਨੂੰ ਮਾਣ-ਸਤਿਕਾਰ ਮਿਲੇ।

ਫਾਈਲ ਫੋਟੋ ਮਲਕੀਤ ਸਿੰਘ











contactul job is very bad created by government, so many people are suffring ,pricece are going on peak but contactul salaary as it is .so cntactul emploee make this dicision