Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 20 ਸਤੰਬਰ
ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਾਇਟ ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਗੁਰਦਾਸਪੁਰ ਵਿਖੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਸਿਹਤ ਜਾਗਰੂਕਤਾ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਲੈਕਚਰਾਰ ਡਾਇਟ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਇੱਕ ਰੋਜ਼ਾ ਵਰਕਸ਼ਾਪ ਸਕੂਲ ਹੈਲਥ ਪ੍ਰੋਗਰਾਮ ਦੇ ਥੀਮ ਅਧੀਨ ਕਰਵਾਈ ਗਈ। ਵਰਕਸ਼ਾਪ ਦੌਰਾਨ ਡਾ. ਸੁਮਿਤ ਸੈਣੀ, ਡਾ. ਮੀਰਾ ਕੌਸ਼ਲ, ਡਾ. ਸੁਚੇਤਨ ਅਬਰੋਲ ਤੇ ਡਾ. ਅਨੁਪ੍ਰਿਆ ਨੇ ਸਕੂਲ ਹੈਲਥ ਐਂਡ ਵੈਲਨੈਸ, ਏਡਸ ਪ੍ਰਤੀ ਜਾਗਰੂਕਤਾ, ਮਾਹਵਾਰੀ ਸਬੰਧੀ ਸਿਹਤ ਤੇ ਕਿਸ਼ੋਰ ਸਿੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀਮਤੀ ਵੰਦਨਾ ਗੁਪਤਾ ਨੇ ਨਿਭਾਈ। ਸਮਾਗਮ ਵਿੱਚ ਲੈਕਚਰਾਰ ਤਰਨਜੋਤ ਕੌਰ, ਸ਼ਸ਼ੀ ਭੂਸ਼ਨ, ਸਰੋਜ ਸ਼ਰਮਾ, ਪੰਕਜ ਸ਼ਰਮਾ, ਸਰਿਤਾ ਗੁਪਤਾ ਤੇ ਕਲਰਕ ਰਾਜੇਸ਼ ਕੁਮਾਰ ਵੀ ਹਾਜ਼ਰ ਸਨ।




Share & like

Leave a Reply