Share & like

ਬੀਪੀਈਓ ਬਲਵਿੰਦਰ ਗਿੱਲ ਨੂੰ ਅਧਿਆਪਕਾਂ ਵੱਲੋਂ ਦਿੱਤੀ ਗਈ ਵਿਦਾਇਗੀ, ਯਾਦ ਚਿੰਨ੍ਹ ਭੇਂਟ ਕਰਕੇ ਕੀਤਾ ਸਨਮਾਨਿਤ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 17 ਸਤੰਬਰ
ਸਿੱਖਿਆ ਵਿਭਾਗ ਵੱਲੋਂ ਅੱਜ ਬਲਾਕ ਦੋਰਾਂਗਲਾ ਦੇ ਬੀਪੀਈਓ ਸ੍ਰੀ ਨਰੇਸ਼ ਕੁਮਾਰ ਪਨਿਆੜ ਨੂੰ ਸਿੱਖਿਆ ਬਲਾਕ ਦੀਨਾਨਗਰ–2 ਦਾ ਵਾਧੂ ਚਾਰਜ ਵੀ ਸੌਂਪਿਆ ਗਿਆ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪਨਿਆੜ (ਕੁੜੀਆਂ) ਵਿਖੇ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੇ ਨਵੇਂ ਬੀਪੀਈਓ ਦਾ ਨਿੱਘਾ ਸਵਾਗਤ ਕੀਤਾ।

ਸਵਾਗਤ ਸਮਾਰੋਹ ਦੀ ਅਗਵਾਈ ਬੀਪੀਈਓ ਸ੍ਰੀ ਬਲਵਿੰਦਰ ਸਿੰਘ ਗਿੱਲ ਨੇ ਕੀਤੀ। ਉਨ੍ਹਾਂ ਨੇ ਨਵਾਂ ਚਾਰਜ ਸੰਭਾਲਣ ‘ਤੇ ਬੀਪੀਈਓ ਸ੍ਰੀ ਪਨਿਆੜ ਨੂੰ ਜੀ ਆਇਆਂ ਆਖਦਿਆਂ ਬਲਾਕ ਦੇ ਅਧਿਆਪਕਾਂ ਨਾਲ ਜਾਣੂ ਕਰਵਾਇਆ। ਆਪਣੇ ਸੰਬੋਧਨ ਦੌਰਾਨ ਸ੍ਰੀ ਗਿੱਲ ਨੇ ਅਧਿਆਪਕਾਂ ਦੇ ਸਹਿਯੋਗ ਅਤੇ ਮਿਹਨਤ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਸਾਰੇ ਸਟਾਫ ਨੇ ਮਿਲਜੁਲ ਕੇ ਟੀਮ ਵਜੋਂ ਕੰਮ ਕੀਤਾ ਜਿਸ ਕਾਰਨ ਬਲਾਕ ਨੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਅਧਿਆਪਕ ਭਵਿੱਖ ਵਿੱਚ ਵੀ ਨਵੇਂ ਬੀਪੀਈਓ ਦੇ ਨਾਲ ਖੜ੍ਹ ਕੇ ਬਲਾਕ ਨੂੰ ਹੋਰ ਤਰੱਕੀ ਦੇ ਰਸਤੇ ‘ਤੇ ਲਿਜਾਣਗੇ।

ਇਸ ਮੌਕੇ ਸੀਐਚਟੀ ਨੀਰਜ ਸ਼ਰਮਾ, ਸੀਐੱਚਟੀ ਕੁਸਮ ਕਲੀ, ਸੀਐੱਚਟੀ ਰੇਨੂ ਬਾਲਾ, ਸੀਐੱਚਟੀ ਜਸਪ੍ਰੀਤ ਕੌਰ, ਸੀਐਸਟੀ ਅਮਨਦੀਪ ਕੌਰ ਅਤੇ ਹੋਰ ਅਧਿਆਪਕਾਂ ਨੇ ਵੀ ਬੀਪੀਈਓ ਸ੍ਰੀ ਨਰੇਸ਼ ਪਨਿਆੜ ਨੂੰ ਮੁਬਾਰਕਬਾਦ ਦਿੱਤੀ ਅਤੇ ਬਲਾਕ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ। ਬਲਾਕ ਦੀਨਾਨਗਰ–1 ਦੇ ਬੀਪੀਈਓ ਸ੍ਰੀ ਪੰਕਜ ਸ਼ਰਮਾ ਨੇ ਵੀ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ ਅਤੇ ਸ੍ਰੀ ਪਨਿਆੜ ਨੂੰ ਵਾਧੂ ਜ਼ਿੰਮੇਵਾਰੀ ਸੰਭਾਲਣ ਲਈ ਵਧਾਈ ਦਿੱਤੀ।

ਬੀਪੀਈਓ ਸ੍ਰੀ ਨਰੇਸ਼ ਪਨਿਆੜ ਨੇ ਅਧਿਆਪਕਾਂ ਦੇ ਸਵਾਗਤ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਭ ਦੇ ਸਹਿਯੋਗ ਨਾਲ ਬਲਾਕ ਨੂੰ ਹੋਰ ਵੀ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਣ ਦੇ ਸੁਹਿਰਦ ਉਪਰਾਲੇ ਕਰਨਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਧਿਆਪਕਾਂ ਦੀਆਂ ਹਰ ਸਮੱਸਿਆ ਦਾ ਹੱਲ ਕਰਨ ਲਈ ਉਹ ਹਮੇਸ਼ਾਂ ਉਪਲਬਧ ਰਹਿਣਗੇ।

ਇਸੇ ਸਮਾਰੋਹ ਦੌਰਾਨ ਅਧਿਆਪਕਾਂ ਵੱਲੋਂ ਬੀਪੀਈਓ ਸ੍ਰੀ ਬਲਵਿੰਦਰ ਸਿੰਘ ਗਿੱਲ ਨੂੰ ਵਿਦਾਇਗੀ ਵੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੂੰ ਯਾਦ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਨੇ ਕਿਹਾ ਕਿ ਬਲਾਕ ਵਿੱਚ ਉਨ੍ਹਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਮਾਰੋਹ ਵਿੱਚ ਸੀਐੱਚਟੀ ਮੁਕੇਸ਼ ਸ਼ਰਮਾ, ਗੌਰਮਿੰਟ ਟੀਚਰ ਯੂਨੀਅਨ ਦੇ ਸੀਨੀਅਰ ਆਗੂ ਅਨਿਲ ਕੁਮਾਰ, ਅਨੁਭਵ ਗੁਪਤਾ, ਗੁਰਪ੍ਰੀਤ ਸਿੰਘ, ਦਿਨੇਸ਼ ਸ਼ਰਮਾ, ਭੁਪਿੰਦਰ ਸਿੰਘ ਸਮੇਤ ਕਈ ਅਧਿਆਪਕ ਮੌਜੂਦ ਸਨ।


Share & like

Leave a Reply