Share & like

ਗੁਰਦਾਸਪੁਰ ਅਤੇ ਪਠਾਨਕੋਟ ਦੇ 108 ਬੀਆਰਸੀ/ਡੀਆਰਸੀ ਵੱਲੋਂ ਲਿਆ ਜਾ ਰਿਹਾ ਹੈ ਹਿੱਸਾ

ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਕਰ ਰਹੀ ਹੈ ਗੰਭੀਰ ਉਪਰਾਲੇ: ਡੀਈਓ ਪਰਮਜੀਤ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਸਤੰਬਰ
ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੜੀ ਤਹਿਤ ਅੱਜ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਅਕਾਦਮਿਕ ਸਪੋਰਟ ਗਰੁੱਪ ਦੇ ਮੈਂਬਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਹ ਟ੍ਰੇਨਿੰਗ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT) ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਕਿਰਨ ਸ਼ਰਮਾ ਅਤੇ ਸਹਾਇਕ ਡਾਇਰੈਕਟਰ ਡਾ. ਸ਼ੰਕਰ ਚੌਧਰੀ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਗਈ।

ਗਏਇਹ ਟ੍ਰੇਨਿੰਗ 11 ਤੋਂ 13 ਸਤੰਬਰ 2025 ਤੱਕ ਜਾਰੀ ਰਹੇਗੀ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ 108 ਡੀਆਰਸੀ/ਬੀਆਰਸੀ ਹਿੱਸਾ ਲੈ ਰਹੇ ਹਨ।

ਡਾਇਟ ਗੁਰਦਾਸਪੁਰ ਵਿੱਚ ਆਯੋਜਿਤ ਪ੍ਰੋਗਰਾਮ

ਸਥਾਨਕ ਜ਼ਿਲ੍ਹਾ ਟੀਚਰ ਸਿਖਲਾਈ ਸੰਸਥਾ (DIET) ਗੁਰਦਾਸਪੁਰ ਵਿੱਚ ਹੋ ਰਹੇ ਪ੍ਰੋਗਰਾਮ ਦੀ ਅਗਵਾਈ ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ ਅਤੇ ਇੰਚਾਰਜ ਨਰੇਸ਼ ਕੁਮਾਰ ਕਰ ਰਹੇ ਹਨ। ਟ੍ਰੇਨਿੰਗ ਦੌਰਾਨ ਵੱਖ-ਵੱਖ ਸੈਸ਼ਨਾਂ ਰਾਹੀਂ ਮੈਂਬਰਾਂ ਨੂੰ ਪਾਠਨ-ਪਾਠਨ ਦੀਆਂ ਨਵੀਂ ਤਕਨੀਕਾਂ, ਸਿੱਖਿਆ ਵਿੱਚ ਹੋ ਰਹੇ ਨਵੇਂ ਪ੍ਰਯੋਗ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਰਿਸੋਰਸ ਵਿਅਕਤੀਆਂ ਦੀ ਭੂਮਿਕਾ

ਟ੍ਰੇਨਿੰਗ ਵਿੱਚ ਤਜਰਬੇ ਸਾਂਝੇ ਕਰਨ ਲਈ ਵੱਖ-ਵੱਖ ਰਿਸੋਰਸ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
ਡੀਆਰਸੀ ਅਪਰ ਪ੍ਰਾਇਮਰੀ ਗੁਰਦਾਸਪੁਰ ਅਸ਼ੋਕ ਕੁਮਾਰ
ਡੀਆਰਸੀ ਪ੍ਰਾਇਮਰੀ ਗੁਰਦਾਸਪੁਰ ਗੁਰਨਾਮ ਸਿੰਘ
ਬੀਆਰਸੀ ਗੁਰਦਾਸਪੁਰ ਬੋਧ ਰਾਜ
ਬੀਆਰਸੀ ਪ੍ਰਾਇਮਰੀ ਗੁਰਦਾਸਪੁਰ ਰੋਬਿਨ
ਡੀਆਰਸੀ ਅਪਰ ਪ੍ਰਾਇਮਰੀ ਪਠਾਨਕੋਟ ਸੰਜੀਵ ਕੁਮਾਰ
ਡੀਆਰਸੀ ਪ੍ਰਾਇਮਰੀ ਪਠਾਨਕੋਟ ਵਨੀਤ ਮਹਾਜਨ
ਬੀਆਰਸੀ ਅਪਰ ਪ੍ਰਾਇਮਰੀ ਪਠਾਨਕੋਟ ਅਜੇ ਕੁਮਾਰ
ਬੀਆਰਸੀ ਪ੍ਰਾਇਮਰੀ ਪਠਾਨਕੋਟ ਨਵਜੀਵਨ ਕੁਮਾਰ
ਇਹ ਸਾਰੇ ਰਿਸੋਰਸ ਵਿਅਕਤੀ ਅਕਾਦਮਿਕ ਸਪੋਰਟ ਗਰੁੱਪ ਦੇ ਮੈਂਬਰਾਂ ਨਾਲ ਚਰਚਾ ਕਰਕੇ ਨਵੀਂ ਰਣਨੀਤੀਆਂ ਤੇ ਵਿਚਾਰਾਂ ਦੀ ਸਾਂਝ ਪਾਉਣਗੇ।

ਫੋਟੋ ਕੈਪਸ਼ਨ: ਡੀਟੀਓ ਸ੍ਰੀਮਤੀ ਪਰਮਜੀਤ

ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਈ ਉਪਰਾਲੇ

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ/ਐਲੀਮੈਂਟਰੀ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾਇਟ ਗੁਰਦਾਸਪੁਰ ਵਿਖੇ ਚੱਲ ਰਹੇ ਇਸ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਵਿੱਚ ਦੋਵੇਂ ਜ਼ਿਲ੍ਹਿਆਂ ਦੇ ਸਮੂਹ ਬੀਆਰਸੀ ਅਤੇ ਡੀਆਰਸੀ ਸ਼ਮੂਲੀਅਤ ਕਰ ਰਹੇ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬਹੁਤ ਹੀ ਗੰਭੀਰ ਉਪਰਾਲੇ ਕਰ ਰਹੀ ਹੈ। ਸਰਕਾਰ ਦੀ ਮਨਸ਼ਾ ਹੈ ਕਿ ਸਿੱਖਿਆ ਪ੍ਰਣਾਲੀ ਵਿੱਚ ਨਵੇਂ ਵਿਚਾਰਾਂ ਤੇ ਤਕਨੀਕਾਂ ਨੂੰ ਸ਼ਾਮਲ ਕਰਕੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਮਜ਼ਬੂਤ ਕੀਤਾ ਜਾਵੇ।

ਮੁੱਖ ਉਦੇਸ਼

ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਹੈ:
ਅਧਿਆਪਕਾਂ ਨੂੰ ਨਵੇਂ ਸਿੱਖਣ-ਸਿਖਾਉਣ ਮਾਡਲਾਂ ਨਾਲ ਜਾਣੂ ਕਰਵਾਉਣਾ।
ਅਕਾਦਮਿਕ ਸਪੋਰਟ ਗਰੁੱਪ ਦੇ ਮੈਂਬਰਾਂ ਰਾਹੀਂ ਨਵੇਂ ਵਿਚਾਰਾਂ ਨੂੰ ਸਕੂਲ ਪੱਧਰ ਤੱਕ ਲਿਜਾਣਾ।
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ।


Share & like

Leave a Reply