Share & like

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ/ਬਹਿਰਾਮਪੁਰ, 11 ਸਤੰਬਰ
ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਸਫ਼ਲ ਨਤੀਜਾ ਸਰਕਾਰੀ ਸਕੂਲਾਂ ਵਿੱਚ ਸਪੱਸ਼ਟ ਵੇਖਣ ਨੂੰ ਮਿਲ ਰਿਹਾ ਹੈ।

ਇਸ ਕੜੀ ਅਧੀਨ ਬਲਾਕ ਦੋਰਾਂਗਲਾ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੀਪਕ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਦਾਖ਼ਲਾ ਹਾਸਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਦਾਖਲਾ ਮਿਲਣ ਉਪਰੰਤ ਸਕੂਲ ਵੱਲੋਂ ਵਿਦਿਆਰਥੀ ਦੀਪਕ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸੈਂਟਰ ਹੈਡ ਟੀਚਰ ਸੋਨੂ ਕੁਮਾਰ ਨੇ ਕਿਹਾ ਕਿ ਦੀਪਕ ਸਿੰਘ ਬਹੁਤ ਹੀ ਹੋਣਹਾਰ ਬੱਚਾ ਹੈ ਅਤੇ ਉਹ ਇਸਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹਨ।

ਸਨਮਾਨ ਸਮਾਗਮ ਦੌਰਾਨ ਅਧਿਆਪਕ ਹੀਰਾ ਲਾਲ, ਸੰਤੋਸ਼ ਕੁਮਾਰੀ, ਪੂਨਮ, ਲਖਵਿੰਦਰ ਕੌਰ ਆਦਿ ਵੀ ਹਾਜ਼ਿਰ ਸਨ।


Share & like

Leave a Reply