Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ/ਗੁਰਦਾਸਪੁਰ, 8 ਸਤੰਬਰ
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਸਮਾਜਸੇਵੀ ਸੰਸਥਾਵਾਂ ਵੱਲੋਂ ਯਤਨ ਜਾਰੀ ਹਨ। ਇਸੇ ਕੜੀ ਵਿੱਚ ਆਦਰਸ਼ ਬ੍ਰਿਧ ਆਸ਼ਰਮ ਦੀ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਅਤੇ ਕਮਲ ਟ੍ਰੇਨਿੰਗ ਵੈਲਫੇਅਰ ਸੋਸਾਇਟੀ ਪਠਾਨਕੋਟ ਦੀ ਪ੍ਰਧਾਨ ਸ਼੍ਰੀਮਤੀ ਕਮਲ ਰਾਜ ਦੀ ਅਗਵਾਈ ਵਿੱਚ ਇੱਕ ਟੀਮ ਨੇ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਕਈ ਪਿੰਡਾਂ ਦਾ ਦੌਰਾ ਕੀਤਾ।

ਇਸ ਦੌਰਾਨ ਟੀਮ ਮੈਂਬਰ ਰੀਨਾ ਵਧਾਵਣ, ਡਾ. ਜਗਦੀਸ਼ ਰਾਜ, ਰਿੰਕੂ ਜੀ ਅਤੇ ਇਲਾਕਾਈ ਸਰਪੰਚਾਂ ਨੇ ਮਿਲ ਕੇ ਪਿੰਡ ਕਥਲੌਰ, ਕੋਲੀਆਂ, ਬਮਿਆਲ, ਤਾਸ਼ ਮੱਖਣਪੁਰ ਸਮੇਤ ਹੋਰ ਪਿੰਡਾਂ ਵਿੱਚ ਹੜ੍ਹ ਕਾਰਨ ਪੈਦਾ ਹੋਏ ਮਾੜੇ ਹਾਲਾਤਾਂ ਦਾ ਜਾਇਜ਼ਾ ਲਿਆ।
ਹਾਲਾਤਾਂ ਨੂੰ ਦੇਖਦੇ ਹੋਏ ਲੋੜਵੰਦ ਪਰਿਵਾਰਾਂ ਵਿੱਚ ਸੁੱਕਾ ਰਾਸ਼ਨ, ਟਾਰਚ, ਮਾਚਿਸ, ਮੋਮਬੱਤੀਆਂ, ਬਰੈਡ, ਬਿਸਕੁੱਟ, ਕੰਬਲ, ਬੈੱਡਸ਼ੀਟ ਅਤੇ ਖਾਸ ਕਰਕੇ ਲੜਕੀਆਂ ਲਈ ਜ਼ਰੂਰੀ ਸਮਾਨ ਵੰਡਿਆ ਗਿਆ।
ਮੈਡਮ ਅੰਜਲੀ ਸ਼ਰਮਾ ਨੇ ਕਿਹਾ ਕਿ ਇਹ ਸਾਡਾ ਨਿੱਜੀ ਫਰਜ਼ ਹੈ ਕਿ ਅਸੀਂ ਇਸ ਔਖੀ ਘੜੀ ਵਿੱਚ ਆਪਣੇ ਪਰਿਵਾਰ ਵਾਂਗ ਹੀ ਹੜ੍ਹ ਪੀੜਤਾਂ ਦਾ ਸਹਾਰਾ ਬਣੀਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਸੋਨੇ ਦੀ ਚਿੜੀਆ ਬਣਾਉਣ ਲਈ ਹਰ ਕਿਸੇ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਮੌਕੇ ਕਮਲ ਰਾਜ ਨੇ ਖ਼ਾਸ ਤੌਰ ‘ਤੇ ਜ਼ਿਕਰ ਕੀਤਾ ਕਿ ਅਕਸਰ ਲੜਕੀਆਂ ਕੁਝ ਜ਼ਰੂਰੀ ਲੋੜਾਂ ਬਾਰੇ ਖੁੱਲ੍ਹ ਕੇ ਨਹੀਂ ਕਹਿ ਸਕਦੀਆਂ, ਇਸ ਲਈ ਉਹਨਾਂ ਲਈ ਵੱਖਰੇ ਤੌਰ ‘ਤੇ ਸਹਾਇਤਾ ਸਮਾਨ ਦਿੱਤਾ ਗਿਆ ਹੈ।
ਡਾ. ਜਗਦੀਸ਼ ਰਾਜ ਅਤੇ ਟੀਮ ਮੈਂਬਰਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਸਾਂਝਾ ਉਪਰਾਲਾ ਹੈ ਅਤੇ ਅਗਲੇ ਸਮੇਂ ਵੀ ਉਹ ਲੋਕਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਰਹਿਣਗੇ।
ਆਖ਼ਰ ‘ਚ ਮੈਡਮ ਅੰਜਲੀ ਸ਼ਰਮਾ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਨੂੰ ਜਲਦੀ ਹੀ ਇਸ ਕਾਲਮਈ ਹਾਲਾਤ ਤੋਂ ਮੁਕਤੀ ਮਿਲੇ ਅਤੇ ਲੋਕਾਂ ਦੀ ਜ਼ਿੰਦਗੀ ਮੁੜ ਸੁਖਾਲੀ ਹੋਵੇ। ਉਨ੍ਹਾਂ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਸ ਸੰਕਟ ਦੀ ਘੜੀ ਵਿੱਚ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ।


Share & like

Leave a Reply