Share & like


ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ

ਚੰਡੀਗੜ੍ਹ, 6 ਸਤੰਬਰ
ਪੰਜਾਬ ਰਾਜ ਦੇ ਸਕੂਲਾਂ ਵਿੱਚ ਮਿਸ਼ਨ ਸਮਰੱਥ 3.0 ਅਧੀਨ ਬੀ.ਆਰ.ਸੀ (ਬਲਾਕ ਰਿਸੋਰਸ ਕੋਆਰਡੀਨੇਟਰ) ਅਤੇ ਡੀ.ਆਰ.ਸੀ (ਕਲੱਸਟਰ ਰਿਸੋਰਸ ਕੋਆਰਡੀਨੇਟਰ) ਨਿਯੁਕਤ ਕੀਤੇ ਗਏ ਹਨ। ਹੁਣ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਬਦਲੀ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਦੀ ਡਿਊਟੀ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



ਜੇਕਰ ਬੀ.ਆਰ.ਸੀ ਦੀ ਬਦਲੀ ਆਪਣੇ ਹੀ ਜ਼ਿਲ੍ਹੇ ਦੇ ਕਿਸੇ ਹੋਰ ਬਲਾਕ ਵਿੱਚ ਹੁੰਦੀ ਹੈ, ਤਾਂ ਉਹ ਨਵੇਂ ਸਕੂਲ ਵਿੱਚ ਜੁਆਇਨ ਕਰਨ ਤੋਂ ਬਾਅਦ ਵੀ ਆਪਣੇ ਪਹਿਲਾਂ ਵਾਲੇ ਬਲਾਕ/ਕਲੱਸਟਰ ਵਿੱਚ ਹੀ ਬੀ.ਆਰ.ਸੀ ਦੀ ਡਿਊਟੀ ਅਗਲੇ ਹੁਕਮਾਂ ਤੱਕ ਕਰਦਾ ਰਹੇਗਾ, ਜਦ ਤੱਕ ਨਵਾਂ ਪ੍ਰਬੰਧ ਨਹੀਂ ਹੋ ਜਾਂਦਾ।

ਜੇਕਰ ਬੀ.ਆਰ.ਸੀ ਜਾਂ ਡੀ.ਆਰ.ਸੀ ਦੀ ਬਦਲੀ ਕਿਸੇ ਹੋਰ ਜ਼ਿਲ੍ਹੇ ਵਿੱਚ ਹੁੰਦੀ ਹੈ, ਤਾਂ ਉਸ ਨੂੰ ਤੁਰੰਤ ਫਾਰਗ ਕਰਕੇ ਬਦਲੀ ਵਾਲੇ ਜ਼ਿਲ੍ਹੇ ਵਿੱਚ ਭੇਜ ਦਿੱਤਾ ਜਾਵੇਗਾ। ਇਸ ਤਰ੍ਹਾਂ ਨਵੇਂ ਹੁਕਮਾਂ ਦਾ ਮਕਸਦ ਇਹ ਹੈ ਕਿ ਸਕੂਲਾਂ ਵਿੱਚ ਮਿਸ਼ਨ ਸਮਰੱਥ ਦੀ ਲਗਾਤਾਰ ਕਾਰਗੁਜ਼ਾਰੀ ਜਾਰੀ ਰਹੇ ਅਤੇ ਕੰਮ ਵਿਚ ਕੋਈ ਰੁਕਾਵਟ ਨਾ ਆਵੇ।


Share & like

Leave a Reply