ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੈਂਪ ਲਗਾਤਾਰ ਜਾਰੀ ਰਹਿਣਗੇ – ਐੱਸ.ਡੀ.ਐੱਮ. ਡਾ. ਆਦਿੱਤਯ ਸ਼ਰਮਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 6 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਤਹਿਤ ਪਸ਼ੂਆਂ ਦੀ ਸਿਹਤ ਦੀ ਸੰਭਾਲ ਲਈ ਅੱਜ ਡੇਰਾ ਬਾਬਾ ਨਾਨਕ ਦਾਣਾ ਮੰਡੀ ਵਿਖੇ ਮੁਫ਼ਤ ਵੈਟਰਨਰੀ ਮੈਡੀਕਲ ਕੈਂਪ ਲਗਾਇਆ ਗਿਆ।

ਇਸ ਕੈਂਪ ਦਾ ਆਯੋਜਨ ਪਸ਼ੂ ਪਾਲਣ ਵਿਭਾਗ ਨੇ ਬੀ.ਐੱਸ.ਐੱਫ. ਦੇ ਸਹਿਯੋਗ ਨਾਲ ਕੀਤਾ।
ਕੈਂਪ ਦਾ ਉਦਘਾਟਨ ਕਮਾਂਡੈਂਟ ਬੀ.ਐੱਸ.ਐੱਫ. ਰਾਜੇਸ਼ ਕੁਮਾਰ ਯਾਦਵ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਡਾ. ਆਦਿੱਤਯ ਸ਼ਰਮਾ, ਐੱਸ.ਡੀ.ਐੱਮ. ਫ਼ਤਹਿਗੜ੍ਹ ਚੂੜੀਆਂ ਗੁਰਮੰਦਰ ਸਿੰਘ ਅਤੇ ਵੈਟਰਨਰੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ।
ਵੈਟਰਨਰੀ ਮਾਹਿਰਾਂ ਦੀ ਟੀਮ ਨੇ ਪਸ਼ੂਆਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ। ਇਸ ਟੀਮ ਵਿੱਚ ਡਾ. ਗੁਰਦੇਵ ਸਿੰਘ, ਡਾ. ਜੀਵਨਜੋਤ ਸਿੰਘ, ਡਾ. ਜੋਤਬੀਰ ਕੌਰ, ਡਾ. ਰਾਮ ਨਰਾਇਣ ਪਟੇਲ, ਡਾ. ਵਿਕਾਸ ਕੁਮਾਰ, ਇੰਸਪੈਕਟਰ ਅਨਿਲ ਕੁਮਾਰ ਅਤੇ ਇੰਸਪੈਕਟਰ ਦੇਵੇਂਦਰ ਕੁਮਾਰ ਸ਼ਾਮਲ ਸਨ।
ਐੱਸ.ਡੀ.ਐੱਮ. ਡਾ. ਆਦਿੱਤਯ ਸ਼ਰਮਾ ਨੇ ਦੱਸਿਆ ਕਿ ਹੜ੍ਹ ਕਾਰਨ ਪਸ਼ੂਆਂ ਨੂੰ ਹੋ ਸਕਦੇ ਨੁਕਸਾਨ ਤੋਂ ਬਚਾਉਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ ਅਤੇ ਇਹ ਯਤਨ ਲਗਾਤਾਰ ਜਾਰੀ ਰਹਿਣਗੇ।

ਕੈਂਪ ਦੌਰਾਨ ਬੀ.ਐੱਸ.ਐੱਫ. ਅਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ, ਜਿਵੇਂ ਕਿ ਜੀਵਨ ਕਿਸ਼ੋਰ ਗੁਪਤਾ, ਪ੍ਰੇਮ ਕੁਮਾਰ, ਨੂਤਨ ਸ਼ਾਂਤੀ ਸਾਂਗਾ, ਇੰਸਪੈਕਟਰ ਜਤਿੰਦਰ, ਸੁਸ਼ੀਲ, ਰਾਜਿੰਦਰ ਅਤੇ ਐੱਸ.ਆਈ. ਸ਼ਿਖਾ ਵੀ ਹਾਜ਼ਰ ਸਨ।










