ਚੇਅਰਮੈਨ ਰਜੀਵ ਸ਼ਰਮਾ ਨੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਵੰਡਾਈ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 01 ਸਤੰਬਰ
ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਮਲੇਰਕੋਟਲੇ ਦਾ ਮੁਸਲਿਮ ਭਾਈਚਾਰਾ ਵੀ ਅੱਗੇ ਆਇਆ ਹੈ। ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਆਪਣੇ ਭਾਈਚਾਰੇ ਰਾਹੀਂ ਰਾਹਤ ਸਮਗਰੀ ਦੇ 700 ਪੈਕੇਟ ਇੱਕ ਵਿਸ਼ੇਸ਼ ਟਰੱਕ ਰਾਹੀਂ ਡੇਰਾ ਬਾਬਾ ਨਾਨਕ ਭੇਜੇ ਗਏ। ਇਸ ਟਰੱਕ ਨੂੰ ਮਾਰਕਿਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਨਾਬ ਜਾਬਰ ਲੈ ਕੇ ਪਹੁੰਚੇ।

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾ ਨੇ ਰਾਹਤ ਸਮਗਰੀ ਪ੍ਰਾਪਤ ਕਰਕੇ ਮਲੇਰਕੋਟਲਾ ਦੀ ਟੀਮ ਦੇ ਸਾਥ ਨਾਲ ਹੜ੍ਹ ਪ੍ਰਭਾਵਿਤ ਪਿੰਡ ਮੂਲਿਆਂ ਵਾਲ, ਡੇਰਾ ਬਾਬਾ ਨਾਨਕ ਅਤੇ ਦੇੜ੍ਹ ਗਵਾਰ ਵਿੱਚ ਵੰਡਾਈ। ਸਮਗਰੀ ਵਿੱਚ ਆਟਾ, ਖੰਡ, ਦਾਲਾਂ ਤੇ ਹੋਰ ਸੁੱਕਾ ਅਨਾਜ ਸ਼ਾਮਲ ਸੀ।

ਮਲੇਰਕੋਟਲਾ ਦੇ ਵਿਧਾਇਕ ਜਨਾਬ ਜਮੀਲ ਉਰ ਰਹਿਮਾਨ ਦਾ ਧੰਨਵਾਦ ਕਰਦਿਆਂ ਚੇਅਰਮੈਨ ਰਜੀਵ ਸ਼ਰਮਾ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਮਲੇਰਕੋਟਲਾ ਵਾਸੀਆਂ ਵੱਲੋਂ ਕੀਤੀ ਮਦਦ ਨਾਲ ਹੜ੍ਹ ਪੀੜ੍ਹਤਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਆਗੂ ਅਤੇ ਵਲੰਟੀਅਰ ਲਗਾਤਾਰ ਸੂਬੇ ਭਰ ਤੋਂ ਰਾਹਤ ਭੇਜ ਰਹੇ ਹਨ ਅਤੇ ਪੂਰਾ ਪੰਜਾਬ ਹੜ੍ਹ ਪੀੜ੍ਹਤਾਂ ਦੇ ਨਾਲ ਖੜ੍ਹਾ ਹੈ।











