Share & like

ਭੀੜ ਤੇ ਵਾਹਨਾਂ ਕਾਰਨ ਮਿੱਟੀ ਪਹੁੰਚਾਉਣ ਵਿੱਚ ਆ ਰਹੀ ਰੁਕਾਵਟ, ਕਿਸ਼ਤੀਆਂ ਨੂੰ ਹੌਲੀ ਚਲਾਉਣ ਦੇ ਨਿਰਦੇਸ਼

ਰੋਜ਼ਾਨਾ ਖ਼ਬਰ
ਫਾਜ਼ਿਲਕਾ, 1 ਸਤੰਬਰ
ਸਤਲੁਜ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ ਤੇ ਪਾਣੀ ਦਾ ਭਾਰੀ ਦਬਾਅ ਹੈ, ਜਿਸਨੂੰ ਮਜ਼ਬੂਤ ਕਰਨ ਲਈ ਲਗਾਤਾਰ ਮਿੱਟੀ ਪਹੁੰਚਾਈ ਜਾ ਰਹੀ ਹੈ।


ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਮੂਹ ਇਲਾਕਾ ਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ। ਉਹਨਾਂ ਕਿਹਾ ਕਿ ਲੋਕਾਂ ਨੂੰ ਬਚਾਉਣ ਲਈ ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਸੁਰਗਰਮ ਹੈ, ਪਰ ਬੰਨਾਂ ਤੇ ਬਿਨਾਂ ਜ਼ਰੂਰਤ ਲੋਕਾਂ ਦੇ ਇਕੱਠੇ ਹੋਣ ਨਾਲ ਸਮੱਸਿਆ ਪੈਦਾ ਹੋ ਰਹੀ ਹੈ। ਉਹਨਾਂ ਦੱਸਿਆ ਕਿ ਕਈ ਲੋਕ ਸਿਰਫ਼ ਪਾਣੀ ਦੇਖਣ ਜਾਂ ਬੰਨ ਵੇਖਣ ਲਈ ਉੱਥੇ ਪਹੁੰਚ ਰਹੇ ਹਨ। ਇਸ ਕਾਰਨ ਉਹਨਾਂ ਦੇ ਵਾਹਨਾਂ ਨਾਲ ਟ੍ਰੈਫ਼ਿਕ ਜਾਮ ਹੋ ਜਾਂਦਾ ਹੈ ਅਤੇ ਬੰਨ ਤੱਕ ਮਿੱਟੀ ਪਹੁੰਚਾਉਣ ਵਿੱਚ ਰੁਕਾਵਟ ਪੈਂਦੀ ਹੈ। ਇਸ ਤੋਂ ਇਲਾਵਾ, ਬੰਨ ਉੱਤੇ ਭੀੜ ਇਕੱਠੀ ਹੋਣ ਨਾਲ ਉਸ ’ਤੇ ਹੋਰ ਦਬਾਅ ਵੱਧਦਾ ਹੈ, ਜੋ ਸੁਰੱਖਿਆ ਪੱਖੋਂ ਖਤਰਨਾਕ ਹੈ।


ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਵੱਡੇ ਵਾਹਨ ਨਾ ਵਰਤਣ, ਕਿਉਂਕਿ ਇਸ ਨਾਲ ਕੰਮ ਵਿੱਚ ਦੇਰੀ ਆਉਂਦੀ ਹੈ। ਕਿਸ਼ਤੀਆਂ ਚਲਾਉਣ ਵਾਲਿਆਂ ਨੂੰ ਵੀ ਪਹਿਲਾਂ ਹੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਰਫ਼ਤਾਰ ਹੌਲੀ ਰੱਖਣ, ਤਾਂ ਜੋ ਉਹਨਾਂ ਦੀਆਂ ਛੱਲਾਂ ਨਾਲ ਬੰਨ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਫੋਟੋ ਕੈਪਸ਼ਨ: ਮੀਡੀਆ ਨਾਲ ਗੱਲਬਾਤ ਕਰਦਿਆਂ ਡੀਸੀ ਅਮਰਪ੍ਰੀਤ ਕੌਰ ਸੰਧੂ।


Share & like

Leave a Reply