Share & like

ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਵੰਡੀਆਂ

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ

ਗੁਰਦਾਸਪੁਰ/ਬਹਿਰਾਮਪੁਰ, 31 ਅਗਸਤ
ਸਰਹੱਦੀ ਖੇਤਰ ਵਿੱਚ ਹੜ੍ਹ ਕਾਰਨ ਪਰੇਸ਼ਾਨ ਹੋ ਰਹੇ ਲੋਕਾਂ ਦੀ ਸਹਾਇਤਾ ਲਈ ਅਕਾਲ ਪੁਰਖ ਕੀ ਫ਼ੌਜ ਅਤੇ ਡੀ ਐਮ ਸੀ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਨੇ ਮਿਲ ਕੇ ਇੱਕ ਵੱਡਾ ਮੈਡੀਕਲ ਕੈਂਪ ਲਗਾਇਆ। ਇਸ ਦੌਰਾਨ ਸੈਂਕੜੇ ਲੋਕਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਜ਼ਰੂਰੀ ਦਵਾਈਆਂ ਵੰਡੀਆਂ ਗਈਆਂ

ਡਾਕਟਰਾਂ ਨੇ ਦਿੱਤੀਆਂ ਸੇਵਾਵਾਂ:

ਕੈਂਪ ਵਿੱਚ ਡਾ. ਸਨੇਹਪਾਲ ਸਿੰਘ (ਐਮ.ਡੀ.) ਅਤੇ ਡਾ. ਜਗਬੀਰ ਸਿੰਘ (ਐਮ.ਬੀ.ਬੀ.ਐਸ.) ਨੇ ਲੋਕਾਂ ਦਾ ਇਲਾਜ ਕਰਕੇ ਮੁਫ਼ਤ ਦਵਾਈਆਂ ਵੰਡੀਆਂ। ਇਸ ਤੋਂ ਇਲਾਵਾ, ਕਈ ਨੌਜਵਾਨ ਸੇਵਾਦਾਰਾਂ ਨੇ ਲੋਕਾਂ ਦੀ ਸਹਾਇਤਾ ਕੀਤੀ।

ਸੁਸਾਇਟੀ ਦੀ ਸਥਾਪਨਾ ਅਤੇ ਮਕਸਦ:

ਗੌਰਤਲਬ ਹੈ ਕਿ ਆਈਏਐਸ ਮਨਜੀਤ ਸਿੰਘ ਨੇ ਤਕਰੀਬਨ ਪੰਜ ਸਾਲ ਪਹਿਲਾਂ ਡਾਲੀਆ ਮਿਰਜਾਣਪੁਰ, ਚੂਹੜ ਚੱਕ ਅਤੇ ਇਕ ਹੋਰ ਪਿੰਡ ਨੂੰ ਮਿਲਾ ਕੇ ਡੀ ਐਮ ਸੀ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੀ ਸਥਾਪਨਾ ਕੀਤੀ ਸੀ। ਇਸ ਸੁਸਾਇਟੀ ਦਾ ਮਕਸਦ ਸਮਾਜ ਸੁਧਾਰ ਲਈ ਕੰਮ ਕਰਨਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਸਹਾਇਤਾ ਪਹੁੰਚਾਉਣਾ ਹੈ।

ਕਿਹੜੇ ਪਿੰਡਾਂ ਵਿੱਚ ਹੋਇਆ ਕੈਂਪ:

ਅੱਜ ਲਗੇ ਮੈਡੀਕਲ ਕੈਂਪ ਵਿੱਚ ਨੋਸ਼ਹਿਰਾ, ਖੁਥੀ ਅਤੇ ਸ਼ਾਹਪੁਰ ਅਫਗਾਨਾਂ ਪਿੰਡਾਂ ਦੇ ਲੋਕਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਸੁਸਾਇਟੀ ਨੇ ਸੂਚਿਤ ਕੀਤਾ ਕਿ ਅਗਲੇ ਦਿਨਾਂ ਵਿੱਚ ਸਰਹੱਦੀ ਖੇਤਰ ਦੇ ਸਾਰੇ ਪਿੰਡਾਂ ਨੂੰ ਹੌਲੀ-ਹੌਲੀ ਕਵਰ ਕੀਤਾ ਜਾਵੇਗਾ।

ਸੇਵਾਦਾਰਾਂ ਦਾ ਵਿਸ਼ੇਸ਼ ਯੋਗਦਾਨ:

ਇਸ ਸੇਵਾ ਵਿੱਚ ਡਾ. ਕਰਨੈਲ ਸਿੰਘ, ਮਨਜਿੰਦਰ ਸਿੰਘ, ਜਸਵੀਰ ਸਿੰਘ, ਪਰਮਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਦਾ ਖਾਸ ਯੋਗਦਾਨ ਰਿਹਾ।


Share & like

Leave a Reply