Share & like

ਮਿਸ਼ਨ ਸਮਰੱਥ ਅਤੇ ਅਧਿਆਪਕਾਂ ਨਾਲ ਪੜ੍ਹਾਈ ਸਬੰਧੀ ਨੁਕਤੇ ਸਾਂਝੇ ਕੀਤੇ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ,19 ਅਗਸਤ
ਮਿਸ਼ਨ ਸਮਰੱਥ ਨਾਲ ਸਬੰਧਤ ਸਿੰਪਲ ਐਜੂਕੇਸ਼ਨ ਫਾਊਂਡੇਸ਼ਨ (ਐੱਸਈਐੱਫ) ਦੇ ਸ੍ਰੀ ਮਨਵਿੰਦਰ ਸਿੰਘ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬਲਾਕ ਰਿਸੋਰਸ ਪਰਸਨ (ਬੀਆਰਸੀ) ਸ੍ਰੀ ਸੰਦੀਪ ਸ਼ਰਮਾ ਵੀ ਹਾਜ਼ਰ ਸਨ।

ਸ੍ਰੀ ਮਨਵਿੰਦਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਮਿਸ਼ਨ ਸਮਰੱਥ ਵਿੱਚ ‘Exemplery Acadmic School ਵੱਜੋਂ ਚੁਣਿਆ ਗਿਆ ਹੈ। ਇਸਲਈ ਸਿੰਪਲ ਐਜੂਕੇਸ਼ਨ ਫਾਊਂਡੇਸ਼ਨ (ਐੱਸਈਐੱਫ) ਵੱਲੋਂ ਸਕੂਲ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਥੇ ਆਉਣ ਦਾ ਉਦੇਸ਼ ਮਿਸ਼ਨ ਸਮਰੱਥ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਗੁਣਾਤਮਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਰਚਾ ਕਰਨਾ ਹੈ। ਉਨ੍ਹਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੜ੍ਹਾਉਂਦਿਆਂ ਦੀ ਵੀਡੀਓਗ੍ਰਾਫੀ ਵੀ ਕੀਤੀ।

ਫੋਟੋ ਕੈਪਸ਼ਨ ਸਿੰਪਲ ਐਜੂਕੇਸ਼ਨ ਫਾਊਂਡੇਸ਼ਨ ਦੇ ਮਨਵਿੰਦਰ ਸਿੰਘ ਅਤੇ ਬੀਆਰਸੀ ਸੰਦੀਪ ਸ਼ਰਮਾ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦੇ ਦੌਰੇ ਦੌਰਾਨ।:

ਇਸ ਮੌਕੇ ਸਿੰਪਲ ਐਜੂਕੇਸ਼ਨ ਫਾਊਂਡੇਸ਼ਨ (ਐੱਸਈਐੱਫ) ਦੇ ਸ੍ਰੀ ਮਨਵਿੰਦਰ ਸਿੰਘ ਵੱਲੋਂ ਸਕੂਲ ਦੇ ਸਮੂਹ ਅਧਿਆਪਕਾਂ ਨਾਲ ਮੀਟਿੰਗ ਕਰਕੇ ਮਿਸ਼ਨ ਸਮਰੱਥ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕਰਕੇ ਫੀਡਬੈਕ ਵੀ ਪ੍ਰਾਪਤ ਕੀਤੀ। ਬੀਆਰਸੀ ਸੰਦੀਪ ਸ਼ਰਮਾ ਨੇ ਸਕੂਲ ਸਟਾਫ਼ ਨੂੰ ਸਟੇਟ ਪੱਧਰ ‘ਤੇ ਸਨਮਾਨਤ ਹੋਣ ਲਈ ਵਧਾਈ ਦਿੱਤੀ। ਇਸ ਮੌਕੇ ਸਕੂਲ ਇੰਚਾਰਜ ਅਧਿਆਪਕ ਜਤਿੰਦਰ ਸਿੰਘ, ਅਸ਼ੋਕ ਕੁਮਾਰ, ਸ਼੍ਰੀਮਤੀ ਰਜਵੰਤ ਕੌਰ ਅਤੇ ਸ੍ਰੀਮਤੀ ਸੁਲੱਖਣੀ ਹਾਜ਼ਰ ਸਨ।

ਫੋਟੋ ਕੈਪਸ਼ਨ: ਸਕੂਲ ਦੇ ਪ੍ਰੀ ਪ੍ਰਾਇਮਰੀ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ।

ਗੌਰਤਲਬ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਮੱਰਥ 3.0 ਅਧੀਨ ਅਕਾਦਮਿਕ ਪੱਖ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਉਣ ਲਈ ਪਹਿਲੇ ਪੜਾਅ ਵਿੱਚ ਸਮੁੱਚੇ ਪੰਜਾਬ ਵਿੱਚੋਂ ‘Exemplery Acadmic School’ ਸ਼੍ਰੇਣੀ ਤਹਿਤ 38 ਸਕੂਲ ਐਲਾਨਣ ਮਗਰੋਂ ਸਟੇਟ ਪੱਧਰ ‘ਤੇ ਦੇ‌ ਕੇ ਸਨਮਾਨਿਤ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਾਇਮਰੀ ਵਿੰਗ ਨਾਲ ਸਬੰਧਤ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ ਸ਼ਾਮਲ ਸਨ।

ਫੋਟੋ ਕੈਪਸ਼ਨ: ਸਿੰਪਲ ਐਜੂਕੇਸ਼ਨ ਫਾਊਂਡੇਸ਼ਨ ਦੇ ਮਨਵਿੰਦਰ ਸਿੰਘ ਅਤੇ ਬੀਆਰਸੀ ਸੰਦੀਪ ਸ਼ਰਮਾ ਅਧਿਆਪਕਾਂ ਨਾਲ ਮੀਟਿੰਗ ਕਰਦੇ ਹੋਏ।


Share & like

Leave a Reply