ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜਾਨਾ ਖਬਰ
ਗੁਰਦਾਸਪੁਰ, 19 ਅਗਸਤ
ਈਟੀਟੀ ਤੋਂ ਮਾਸਟਰ ਕਾਰਡਰ ਵਿੱਚ ਤਰੱਕੀਆਂ ਕਰਨ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਗੁਰਦਾਸਪੁਰ ਦਾ ਵਫ਼ਦ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਪਰਮਜੀਤ ਨੂੰ ਮਿਲਿਆ। ਇਸ ਮੌਕੇ ਯੂਨੀਅਨ ਵੱਲੋਂ ਮੰਗ-ਪੱਤਰ ਵੀ ਦਿੱਤਾ ਗਿਆ।
ਯੂਨੀਅਨ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਈਟੀਟੀ ਤੋਂ ਮਾਸਟਰ ਕਾਡਰ ਤਰੱਕੀਆਂ ਦੇ ਮੰਗੇ ਗਏ ਕੇਸਾਂ ਦੀ ਇੰਟਰਸੇ ਸੀਨੀਆਰਤਾ ਸਬੰਧੀ ਸੂਚੀ ਵਿੱਚ ਰਹਿ ਗਏ ਅਧਿਆਪਕਾਂ ਦੇ ਨਾਵਾਂ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਬਦਲੀਆਂ ਵਿੱਚ ਭਰੇ ਹੋਏ ਸਟੇਸ਼ਨ ਦਰਸਾਉਣ ਅਤੇ ਸਾਲਾਨਾ ਗੁਪਤ ਰਿਪੋਰਟਾਂ ਬਾਰੇ ਵੀ ਵਿਸਥਾਰਤ ਗੱਲਬਾਤ ਕੀਤੀ ਗਈ।
ਜਿਲ੍ਹਾ ਸਿੱਖਿਆ ਅਫ਼ਸਰ ਨੇ ਯੂਨੀਅਨ ਆਗੂਆਂ ਨੂੰ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਕਿਸੇ ਵੀ ਅਧਿਆਪਕ ਦਾ ਨਾਂਅ ਨਹੀਂ ਰਹੇਗਾ ਅਤੇ ਕੇਸ ਪ੍ਰਾਪਤ ਕਰਨ ਦੀ ਤਾਰੀਖ਼ ਵਿਚ ਵਾਧਾ ਹੋ ਗਿਆ ਹੈ। ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰਾਪਤ ਕੇਸਾਂ ਦੀ ਸੂਚੀ ਜੱਥੇਬੰਦੀ ਨੂੰ ਦਿੱਤੀ ਗਈ ਹੈ ਅਤੇ ਕਿਹਾ ਕਿ ਜੇਕਰ ਕਿਸੇ ਅਧਿਆਪਕ ਦਾ ਨਾਂਅ ਸੂਚੀ ਵਿੱਚ ਨਹੀਂ ਹੈ ਤਾਂ ਉਹ ਕੱਲ੍ਹ ਤੱਕ ਸਬੰਧਿਤ ਬਲਾਕ ਅਫ਼ਸਰ ਐਲੀਮੈਂਟਰੀ ਰਾਹੀਂ ਆਪਣਾ ਨਾਂਅ ਭੇਜ ਸਕਦਾ ਹੈ।
ਇਸ ਮੌਕੇ ਕੁਲਦੀਪ ਪੁੱਰੋਵਾਲ, ਹਰਜੀਤ ਸਿੰਘ,ਮਾਸਟਰ ਮੰਗਾ ਰਾਮ, ਵਿਜੇ ਕੁਮਾਰ,ਅਨਿਲ ਲਾਹੌਰੀਆ, ਸੁਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

ਫੋਟੋ ਕੈਪਸ਼ਨ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਡੀਈਓ (ਐਲੀਮੈਂਟਰੀ) ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਦੇ ਹੋਏ।










