ਭਾਰਤ ਮਾਲਾ ਯੋਜਨਾ ਅਤੇ ਲੈਂਡ ਪੂਲਿੰਗ ਪਾਲਿਸੀ ‘ਤੇ ਦਿਆਂਗੇ ਵੱਡੀ ਟੱਕਰ: ਸਵਿੰਦਰ ਸਿੰਘ ਚੁਤਾਲਾ
ਰੋਜ਼ਾਨਾ ਖ਼ਬਰ
ਗੁਰਦਾਸਪੁਰ, 10 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪਿੰਡ ਚੀਮਾ ਖੁੱਡੀ ਦੇ ਗੁਰਦੁਆਰਾ ਸਾਹਿਬ ਵਿਖੇ ਸੂਬਾ ਆਗੂ ਸਵਿੰਦਰ ਸਿੰਘ ਚਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਦੀ ਅਗਵਾਈ ਹੇਠ ਹੋਈ। ਜਿਸ ਵਿਚ ਜ਼ਿਲ੍ਹੇ ਦੇ ਸਮੂਹ ਜੋਨਾਂ ਦੀਆਂ ਸੰਘਰਸ਼ ਕਮੇਟੀਆਂ ਦੇ ਨੁਮਾਇੰਦਿਆਂ ਹਾਜ਼ਰੀ ਭਰੀ।
ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਲਗਾਤਾਰ ਲਗਭਗ 4 ਸਾਲ ਤੋ ਦਿੱਲੀ ਜੰਮੂ ਕੱਟੜਾ ਨੈਸ਼ਨਲ ਹਾਈਵੇ ‘ਤੇ ਵੱਡੀ ਜੰਗ ਦੇ ਰਿਹਾ ਹੈ ਅਤੇ ਪ੍ਰਸ਼ਾਸਨ ਦੀ ਲਗਾਤਾਰ ਅਣਦੇਖੀ ਦਾ ਸ਼ਿਕਾਰ ਹੋ ਰਿਹਾਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਭੌ ਪ੍ਰਾਪਤੀ ਐਕਟ 2013 ਦੀ ਰੱਜ ਕੇ ਦੁਰਵਰਤੋਂ ਕੀਤੀ ਗਈ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਡਰਾ ਕੇ ਧਮਕਾ ਕੇ ਅਤੇ ਤਸ਼ੱਦਦ ਕਰਕੇ ਜ਼ਮੀਨਾਂ ‘ਤੇ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਲਗਾਤਾਰ ਇਸ ਦੇ ਵਿਰੋਧ ਵਿੱਚ ਆਰ ਪਾਰ ਦੀ ਜੰਗ ਲੜ ਕੇ ਆਪਣੀ ਹੌਂਦ ਅਤੇ ਜ਼ਮੀਨਾਂ ਬਚਾਉਣ ਲਈ ਤੱਤਪਰ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਦਾ ਨਾਮ ਵਰਤ ਕੇ ਜ਼ਿਲ੍ਹਾ ਪ੍ਰਸ਼ਾਸਨ ਐਕਟ 2013 ਦੀਆਂ ਧੱਜੀਆਂ ਉਡਾ ਰਿਹਾ ਹੈ।
ਆਗੂ ਹਰਵਿੰਦਰ ਮਸਾਣੀਆਂ ਨੇ ਕਿਹਾ ਕਿ ਪਟਵਾਰੀ ਤਹਿਸੀਲਦਾਰ ਵੱਲੋਂ ਕੀਤੀਆਂ ਤਕਸੀਮਾਂ ਨੂੰ ਐਸਡੀਐਮ ਪੱਧਰ ਦੇ ਅਧਿਕਾਰੀਆਂ ਵੱਲੋਂ ਬਿਨਾਂ ਵਜ੍ਹਾ ਪਾਸ ਨਾ ਕਰਨਾ ਪ੍ਰਸ਼ਾਸਨ ਦੀ ਕਾਰਪੋਰੇਟੀ ਨੀਤੀ ਨੂੰ ਸਾਫ਼ ਕਰਦਾ ਹੈ। ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਸੂਬਾ ਪੱਧਰੀ ਐਲਾਨ ‘ਤੇ ਪਾਲਿਸੀ ਦੇ ਵਿਰੋਧ ਵਿੱਚ ਵੱਡੀ ਮੋਟਰਸਾਈਕਲ ਰੈਲੀ ਰੋਸ ਮਾਰਚ ਕੱਢਿਆ ਜਾਵੇਗਾ।ਸਵਿੰਦਰ ਚੁਤਾਲਾ ਨੇ 20 ਅਗਸਤ ਨੂੰ ਜਲੰਧਰ ਵਿਖੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਹੋ ਰਹੇ ਵੱਡੇ ਇਕੱਠ ਤੇ ਲੱਖਾਂ ਦੀ ਗਿਣਤੀ ਪਹੁੰਚਣ ਦਾ ਸੱਦਾ ਦਿੰਦਿਆਂ ਸੂਬਾ ਅਤੇ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤੀ ਨੂੰ ਲਲਕਾਰ ਰੈਲੀ ਇਕੱਠ ਐਲਾਨਿਆ ਅਤੇ ਸਮੂਹ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਖੜੇ ਹੋ ਕੇ ਇਸ ਤਬਾਹਕੁੰਨ ਨੀਤੀ ਨੂੰ ਪਿੱਛੇ ਮੋੜਨ ਦੀ ਗੱਲ ‘ਤੇ ਜੋਰ ਦਿੱਤਾ।

ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਜੋਨ ਪ੍ਰਧਾਨ ਹਰਭਜਨ ਸਿੰਘ ਵੈਰੋ ਨੰਗਲ, ਬਲਦੇਵ ਸਿੰਘ ਪੰਡੋਰੀ, ਗੁਰਜੀਤ ਸਿੰਘ ਬੱਲੜਵਾਲ, ਜਤਿੰਦਰ ਸਿੰਘ ਚੀਮਾ,ਸੁਖਦੇਵ ਸਿੰਘ ਨੱਤ,ਸੁਖਜਿੰਦਰ ਸਿੰਘ ਡੇਹਰੀਵਾਲ ,ਨਿਸ਼ਾਨ ਸਿੰਘ ਮੇੜੇ, ਗੁਰਦੀਪ ਸਿੰਘ ਮਰੜ , ਕੁਲਜੀਤ ਸਿੰਘ ਹਯਾਤ ਨਗਰ,ਕਵਲਜੀਤ ਸਿੰਘ ਪੰਜਗਰਾਈਆਂ ,ਰਛਪਾਲ ਸਿੰਘ ਭਰਥ ,ਪਰਮਿੰਦਰ ਸਿੰਘ ਚੀਮਾ, ਹਰਜੀਤ ਸਿੰਘ ਲੀਲ ਕਲਾਂ, ਲਖਵਿੰਦਰ ਸਿੰਘ ਸਠਿਆਲੀ, ਸੁਖਜਿੰਦਰ ਸਿੰਘ ਗੋਹਤ, ਸੁਖਵਿੰਦਰ ਸਿੰਘ ਅਂਲੜਪਿੰਡੀ ,ਹਰਚਰਨ ਸਿੰਘ ਧਾਰੀਵਾਲ, ਬਲਦੇਵ ਸਿੰਘ ਪੰਡੋਰੀ, ਹਰਪਾਲ ਸਿੰਘ ਖਿਆਲਾ, ਕੁਲਦੀਪ ਸਿੰਘ ਹੁਸ਼ਿਆਰਪੁਰ, ਬੀਬੀ ਹਰਜੀਤ ਕੌਰ, ਬੀਬੀ ਮਨਜਿੰਦਰ ਕੌਰ, ਬੀਬੀ ਰਮਨਦੀਪ ਕੌਰ,ਬੀਬੀ ਗੁਰਮੇਜ ਕੌਰ ਸੋਹਣ ਸਿੰਘ ਕਾਲਾ ਨੰਗਲ ਆਦਿ ਹਾਜ਼ਰ ਸਨ।










