ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪੀੜਤ ਪੱਤਰਕਾਰ ਦੀ ਫੜ੍ਹੀ ਬਾਂਹ
ਐਸਐਸਪੀ ਨੇ ਪੀੜਤ ਪੱਤਰਕਾਰ ਦੇ ਤਰਤੀਮਾ ਬਿਆਨ ਦਰਜ ਕਰਨ ਲਈ ਦਿੱਤੇ ਨਿਰਦੇਸ਼
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਟਾਲਾ, 08 ਅਗਸਤ
ਬਠਿੰਡਾ ਦੇ ਦੋ ਸਬ ਇੰਸਪੈਕਟਰਾਂ ਦੁਆਰਾ ਬਟਾਲਾ ਦੇ ਪੱਤਰਕਾਰ ਬਲਵਿੰਦਰ ਭੱਲਾ ‘ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਮਾਮਲੇ ਦਾ ਸੂ ਮੋਟੋ ਲੈਂਦਿਆਂ ਅੱਜ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਆਪਣੀ ਟੀਮ ਸਮੇਤ ਬਟਾਲਾ ਵਿਖੇ ਪਹੁੰਚੇ। ਉਨ੍ਹਾ ਨੇ ਸਰਕਾਰੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ਼ ਦਾਖ਼ਲ ਪੀੜਤ ਪੱਤਰਕਾਰ ਨਾਲ ਮੁਲਾਕਾਤ ਕਰਨ ਉਪਰੰਤ ਹਾਲ ਜਾਣਿਆਂ ਅਤੇ ਤੁਰੰਤ ਡਾਕਟਰੀ ਸਟਾਫ਼ ਨੂੰ ਮੌਕੇ ‘ਤੇ ਬੁਲਾ ਕੇ ਕੇਸ ਮੁਤਲਿਕ ਜਾਣਕਾਰੀ ਹਾਸਲ ਕੀਤੀ।

ਉਪਰੰਤ ਪੱਤਰਕਾਰ ਦੀ ਕੁੱਟਮਾਰ ਦੇ ਮਾਮਲੇ ‘ਚ ਦਰਜ਼ ਮੁਕੱਦਮੇਂ ‘ਚ ਵਾਧਾ ਕਰਨ ਅਤੇ ਕਥਿਤ ਦੋਸ਼ੀ ਅਫਸਰਾਂ ਖਿਲਾਫ ਵਿਭਾਗੀ ਪੱਧਰ ‘ਤੇ ਕਾਰਵਾਈ ਕਰਨ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਲੈਟਰ ਹੈੱਡ ‘ਤੇ ਪੁਲੀਸ ਮੁੱਖੀ ਜ਼ਿਲ੍ਹਾ ਬਟਾਲਾ ਜੋ ਕਿ ਆਪ ਤਾਂ ਭਾਵੇਂ ਦਫ਼ਤਰ ‘ਚ ਮੌਜੂਦ ਨਹੀਂ ਸਨ,ਪਰ ਉਨ੍ਹਾ ਨੇ ਸਤਨਾਮ ਸਿੰਘ ਗਿੱਲ ਵੱਲੋਂ ਦਿੱਤੇ ਗਏ ਦਖਲ਼ ਤੋਂ ਬਾਅਦ ਆਪਣੇ ਰੀਡਰ ਅਤੇ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਅਧਾਰਿਤ ਟੀਮ ਨਾਲ ਮੁਲਾਕਾਤ ਕੀਤੀ। ਦੋਵਾਂ ਅਫਸਰਾਂ ਨੂੰ ਕੇਸ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸ੍ਰੀ ਗਿੱਲ ਨੇ ਕਿਹਾ ਕਿ ਦੋਵਾਂ ਪੁਲੀਸ ਅਫਸਰਾਂ ਦੇ ਖਿਲਾਫ਼ ਮੁਕੱਦਮਾਂ ਦਰਜ਼ ਕਰਨ ਮੌਕੇ ਤਫ਼ਤੀਸ਼ੀ ਅਫ਼ਸਰ ਵੱਲੋਂ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਦਿਆਂ ਮੁਦੱਈ ਧਿਰ ਬਲਵਿੰਦਰ ਭੱਲਾ ਦੇ ਤਰਤੀਮਾ ਬਿਆਨਾ ਅਧਾਰਿਤ ਜ਼ੁਰਮ ‘ਚ ਵਾਧਾ ਕੀਤਾ ਜਾਵੇ।

ਉਨ੍ਹਾ ਨੇ ਬਟਾਲਾ ਪੁਲੀਸ ਨੂੰ ਕਿਹਾ ਕਿ ਮਾਮਲਾ ਜਨਤਕ ਤੌਰ ਤੇ ਇੱਕ ਮੀਡੀਆ ਕਰਮੀਂ ਦੀ ਕੀਤੀ ਗਈ ਕੁੱਟਮਾਰ ਕਰਨ ਦੇ ਵਿਸ਼ੇ ਨਾਲ ਸਬੰਧਿਤ ਹੋਣ ਕਰਕੇ ਬਠਿੰਡਾ ਪੁਲੀਸ ਦੇ ਐਸਐਸਪੀ ਨੂੰ ਲਿਖਿਆ ਜਾਵੇ ਕਿ ਜਿੰਨ੍ਹੀ ਦੇਰ ਮਾਣਯੋਗ ਅਦਾਲਤ ਉਕਤ ਸੰਗੀਨ ਮਾਮਲੇ ‘ਚ ਕਥਿਤ ਦੋਸ਼ੀ ਦੋਵਾਂ ਸਬ ਇੰਸਪੈਕਟਰਾਂ ਨੂੰ ਐਨ.ਓ.ਸੀ ਨਹੀਂ ਦੇ ਦਿੰਦੀ ਉਨੀ ਦੇਰ ਵਿਭਾਗੀ ਸੁੱਖ ਸਹੂਲਤਾਂ, ਇੰਕਰੀਮੈਂਟ ਅਤੇ ਵਿਭਾਗੀ ਪ੍ਰਗਤੀ ‘ਤੇ ਰੋਕ ਲਗਾਈ ਜਾਵੇ।
ਪੁਲੀਸ ਨੂੰ ਮਿਲੇ ਵਫ਼ਦ ਵਿਚ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਚੇਅਰਮੈਨ ਸੰਦੀਪ ਸਿੰਘ ਰਾਜੂ, ਪੀਆਰਓ ਅੰਮ੍ਰਿਤਪਾਲ ਸਿੰਘ ਸ਼ਾਹਪੁਰ,ਅੰਮ੍ਰਿਤਪਾਲ ਸਿੰਘ ਕਲਿਆਣ,ਹਰਚਰਨ ਸਿੰਘ ਸੋਨੂੰ, ਸੰਨੀ ਕਲੇਰ, ਮਿਲਨ ਸਿੰਘ ਗਿੱਲ, ਰਾਜਵਿੰਦਰ ਸਿੰਘ ਜੋਧੇ ਆਦਿ ਸ਼ਾਮਲ ਸਨ। ਜਿਨ੍ਹਾਂ ਨੇ ਬਲਵਿੰਦਰ ਭੱਲਾ ਦੇ ਹੱਕ ‘ਚ ਕਨੂੰਨ ਅਨੁਸਾਰ ਜ਼ੁਰਮ ‘ਚ ਵਾਧਾ ਕਰਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ ਹੈ।

ਫੋਟੋ ਕੈਪਸ਼ਨ : ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ,ਪੀੜਤ ਬਲਵਿੰਦਰ ਭੱਲਾ ਅਤੇ ਹੋਰ ਜਾਣਕਾਰੀ ਦਿੰਦੇ ਹੋਏ।
ਡੀਐਸਪੀ ਸਿਟੀ ਬਟਾਲਾ ਨੇ ਦੱਸਿਆ ਕਿ ਬਟਾਲਾ ਪੁਲੀਸ ਵੱਲੋਂ ਪੁਲੀਸ ਥਾਣਾ ਸਿਵਲ ਲਾਈਨ ‘ਚ ਬਲਵਿੰਦਰ ਭਲਾ ਨਾਮੀਂ ਪੱਤਰਕਾਰ ਤੇ ਹਮਲੇ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਸੀ।ਜਿਸ ਤੋਂ ਬਾਅਦ ਬਠਿੰਡਾ ਪੁਲੀਸ ਨੂੰ ਭੇਜੀ ਰਿਪੋਰਟ ਦੇ ਆਧਾਰ ‘ਤੇ ਦੋਵਾਂ ਸਬ-ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।










