ਦਵਿੰਦਰਜੀਤ ਸਿੰਘ/ ਰੋਜ਼ਾਨਾ ਖ਼ਬਰ
ਗੁਰਦਾਸਪੁਰ, 06 ਅਗਸਤ
ਜ਼ਿਲ੍ਹਾ ਗੁਰਦਾਸਪੁਰ ਦੇ ਹਰਦੋਛੰਨੀ ਰੋਡ ਉਪਰ ਪੈਂਦੇ ਪਿੰਡ ਚੱਗੂਵਾਲ ਦੇ ਨੇੜੇ ਕਿਰਨ ਨਾਲੇ ਵਿੱਚ ਦੋ ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਵੀਰੂ ਮਸੀਹ (45) ਵਾਸੀ ਚੱਗੂਵਾਲ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਕਿਰਨ ਨਾਲੇ ਦੇ ਕੰਢੇ ਜਾ ਰਿਹਾ ਸੀ। ਇਸ ਮੌਕੇ ਅਚਾਨਕ ਪੈਰ ਤਿਲਕਣ ਕਾਰਨ ਕਿਰਨ ਨਾਲੇ ਵਿੱਚ ਡਿੱਗਣ ਕਾਰਨ ਗਿਆ। ਉਸਨੂੰ ਬਚਾਉਣ ਲਈ ਉਸ ਦੇ ਨਾਲ ਜਾ ਰਹੇ ਗੁਰਦੀਪ ਸਿੰਘ ਵਾਸੀ ਮੁਕੰਦਪੁਰ ਨੇ ਵੀ ਕਿਰਨ ਨਾਲੇ ਵਿੱਚ ਛਾਲ ਮਾਰ ਦਿੱਤੀ।
ਲੇਕਿਨ ਪਾਣੀ ਦਾ ਤੇਜ਼ ਵਹਾਅ ਅਤੇ ਬੂਟੀ ਹੋਣ ਕਾਰਨ ਦੋਵੇਂ ਡੁੱਬ ਪਾਣੀ ‘ਚ ਡੁੱਬ ਗਏ l ਇਸ ਮੌਕੇ ਵੀਰੂ ਮਸੀਹ ਦੀ ਲਾਸ਼ ਤਾਂ ਮਿਲ ਗਈ ਸੀ ਪਰ ਗੁਰਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਗੋਤਾਖੋਰਾਂ ਨੂੰ ਬੁਲਾ ਕੇ ਭਾਲ ਕਰਨ ਦੀ ਮੰਗ ਕੀਤੀ ਹੈ।

ਫੋਟੋ ਕੈਪਸ਼ਨ: ਕਿਰਨ ਨਾਲੇ ਚੋਂ ਭਾਲ ਕਰਦੇ।










