ਸਕੂਲ ਅਧਿਆਪਕਾਂ ਨਾਲ ਆਰੰਭ ਪ੍ਰੋਜੈਕਟ ਬਾਰੇ ਚਰਚਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਜੁਲਾਈ
ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਗੁਣਾਤਮਕ ਵਿਕਾਸ ਲਈ ਸ਼ੁਰੂ ਕੀਤੇ ‘ਮਿਸ਼ਨ ਆਰੰਭ’ ਦੇ ਪ੍ਰੋਜੈਕਟ ਮੈਨੇਜਰ ਸਚਿਨ ਅਤੇ ਬਲਾਕ ਰਿਸੋਰਸ ਕੋਆਡੀਨੇਟਰ (ਬੀਆਰਸੀ) ਸ਼੍ਰੀਮਤੀ ਸੁਖਬੀਰ ਕੌਰ ਵੱਲੋਂ ਅੱਜ ਸਿੱਖਿਆ ਬਲਾਕ ਗੁਰਦਾਸਪੁਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸਾਧੂਚੱਕ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਾਫ਼ਰਪੁਰ ਦਾ ਦੌਰਾ ਕਰਕੇ ਅਧਿਆਪਕਾਂ ਨਾਲ ਮਿਸ਼ਨ ਆਰੰਭ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ।

ਫੋਟੋ ਕੈਪਸ਼ਨ: ਮਿਸ਼ਨ ਆਰੰਭ ਦੇ ਪ੍ਰੋਜੈਕਟ ਮੈਨੇਜਰ ਅਤੇ ਬੀਆਰਸੀ ਸਰਕਾਰੀ ਪ੍ਰਾਈਮਰੀ ਸਕੂਲ ਜਾਫਲਪੁਰ ਵਿਖੇ। ਫੋਟੋ: ਬੈਂਸ
ਸ੍ਰੀ ਸਚਿਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਅੰਦਰ ਗੁਣਾਤਮਕ, ਰਚਨਾਤਮਕ ਅਤੇ ਬੌਧਿਕ ਆਦਿ ਪੱਖਾਂ ਦੇ ਵਿਕਾਸ ਲਈ ਮਿਸ਼ਨ ਆਰੰਭ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਹਾ ਕਿ ਮਿਸ਼ਨ ਆਰੰਭ ਵਿੱਚ ਬੱਚਿਆਂ ਤੇ ਸਿੱਖਣ ਪੱਧਰ ਵਿੱਚ ਵਾਧਾ ਕਰਨ ਲਈ ਅਧਿਆਪਕਾਂ ਦੇ ਨਾਲ-ਨਾਲ ਬੱਚਿਆਂ ਦੀ ਮਾਪਿਆਂ ਦੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੂੰ ਸਿਖਾਉਣ ਵਿੱਚ ਮਿਸ਼ਨ ਆਰੰਭ ਦੇ ਚੰਗੇ ਨਤੀਜੇ ਵੇਖਣ ਨੂੰ ਮਿਲ ਰਹੇ ਹਨ।

ਫੋਟੋ ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਕੂਲ ਸਾਧੂ ਚੱਕ ਵਿਖੇ ਮਿਸ਼ਨ ਆਰੰਭ ਬਾਰੇ ਅਧਿਆਪਕਾਂ ਨਾਲ ਚਰਚਾ ਕਰਦੇ ਪ੍ਰੋਜੈਕਟ ਮੈਨੇਜਰ ਸਚਿਨ ਅਤੇ ਬੀ ਆਰਸੀ ਸ੍ਰੀਮਤੀ ਸੁਖਬੀਰ ਕੌਰ। ਫੋਟੋ: ਬੈਂਸ
ਸਕੂਲ ਦੌਰੇ ਦੌਰਾਨ ਪ੍ਰੋਜੈਕਟ ਮੈਨੇਜਰ ਸਚਿਨ ਨੇ ਪ੍ਰੀ ਪ੍ਰਾਈਮਰੀ ਜਮਾਤਾਂ ਦੇ ਬੱਚਿਆਂ ਤੋਂ ਗਤੀਵਿਧੀਆਂ ਕਰਵਾ ਕੇ ਉਨ੍ਹਾਂ ਦੇ ਸਿੱਖਣ ਪੱਧਰ ਦੀ ਜਾਂਚ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸਿਖਾਉਣ ਲਈ ਕੀਤੀਆਂ ਜਾ ਰਹੀ ਗਤੀਵਿਧੀਆਂ ਵਿੱਚ ਮਾਪਿਆਂ ਦੀ ਸ਼ਮੂਲੀਅਤ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ।ਉਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਾਧੂ ਚੱਕ ਦੀ ਪ੍ਰੀ ਪ੍ਰਾਇਮਰੀ ਦੀ ਇੰਚਾਰਜ਼ ਅਧਿਆਪਕਾ ਸ੍ਰੀਮਤੀ ਰੇਖਾ ਸ਼ਰਮਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਗਤੀਵਿਧੀਆਂ ਕਰਵਾ ਰਹੇ ਹਨ।

ਪ੍ਰੀ ਪ੍ਰਾਇਮਰੀ ਇੰਚਾਰਜ ਅਧਿਆਪਕਾ ਸ੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਏਜੰਡੇ ਅਨੁਸਾਰ ਬੱਚਿਆਂ ਨੂੰ ਗਤੀਵਿਧੀਆਂ ਕਰਵਾ ਕੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਮਾਪਿਆਂ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਪ੍ਰਗਤੀ ਸ਼ੀਟ ਵਿੱਚ ਦਰਸਾਉਣ ਤੋ ਇਲਾਵਾ ਸਕੂਲ ਦੇ ਫੇਸਬੁੱਕ ਪੇਜ਼ ਉੱਤੇ ਵੀ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਬੀਆਰਸੀ ਸ਼੍ਰੀਮਤੀ ਸੁਖਬੀਰ ਕੌਰ ਨੇ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਅਤੇ ਐਫਐਲਐਨ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜਲਦੀ ਹੀ ਅਧਿਆਪਕਾਂ ਦੇ ਐੱਫਐੱਲਐੱਨ ਤਹਿਤ ਸੈਮੀਨਾਰ ਲਗਾਏ ਜਾ ਰਹੇ ਹ
ਇਸ ਮੌਕੇ ਮੁੱਖ ਅਧਿਆਪਕਾ ਸ੍ਰੀਮਤੀ ਕੁਲਵਿੰਦਰ ਕੌਰ, ਅਧਿਆਪਕਾ ਸ੍ਰੀਮਤੀ ਅੰਮ੍ਰਿਤ ਸੋਨਿਕਾ ਆਦਿ ਹਾਜ਼ਰ ਸਨ।










