Share & like

ਬੱਚਿਆਂ ਵੱਲੋਂ ਰੱਖੜੀਆਂ ਬਣਾ ਕੇ ਬਖੂਬੀ ਕੀਤਾ ਗਿਆ ਕਲਾ ਦਾ ਪ੍ਰਦਰਸ਼ਨ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਅਗਸਤ
ਸਿੱਖਿਆ ਬਲਾਕ ਦੀਨਾਨਗਰ-2ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ, ਭੋਲਾ ਅਤੇ ਸਿੱਖਿਆ ਬਲਾਕ ਗੁਰਦਾਸਪੁਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸਾਧੂਚੱਕ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ।

ਫੋਟੋ ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦੇ ਬੱਚੇ ਰੱਖੜੀ ਬਣਾਉਂਦੇ ਹੋਏ। ਫੋਟੋ: ਬੈਂਸ

ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਵਿਖੇ ਰੱਖੜੀ ਦਾ ਤਿਉਹਾਰ ਇੰਚਾਰਜ਼ ਅਧਿਆਪਕ ਜਤਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਉਹਨਾਂ ਨੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੇ ਇਤਿਹਾਸਿਕ ਪਿਛੋਕੜ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਇਸ ਮੌਕੇ ਬੱਚਿਆਂ ਵੱਲੋਂ ਆਪਣੇ ਹੱਥੀਂ ਬਹੁਤ ਹੀ ਸੁੰਦਰ ਰੱਖੜੀਆਂ ਵੀ ਤਿਆਰ ਕੀਤੀਆਂ ਗਈਆਂ।

ਫੋਟੋ ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਰੱਖੜੀਆਂ ਅਤੇ ਉਨਾਂ ਨਾਲ ਅਧਿਆਪਕਾ ਸ੍ਰੀਮਤੀ ਸੁਲੱਖਣੀ ਨਜ਼ਰ ਆ ਰਹੇ ਹਨ। ਫੋਟੋ :ਬੈਂਸ

ਸਰਕਾਰੀ ਪ੍ਰਾਇਮਰੀ ਸਕੂਲ ਭੋਲਾ ਵਿਖੇ ਰੱਖੜੀ ਦਾ ਤਿਉਹਾਰ ਇੰਚਾਰਜ਼ ਅਧਿਆਪਕਾ ਸ੍ਰੀਮਤੀ ਅਭਿਲਾਸ਼ਾ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਗਸਤ ਮਹੀਨੇ ਦੇ ਭੇਜੇ ਗਏ ਵਿਦਿਅਕ ਏਜੰਡੇ ਵਿੱਚ ਵੀ ‘ਰੱਖੜੀ ਬਣਾਉਣ’ ਦੀ ਥੀਮ ਸ਼ਾਮਲ ਸੀ। ਇਸ ਮੌਕੇ ਅਧਿਆਪਕਾ ਪ੍ਰਿਆ ਸੈਣੀ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਕੂਲ ਭੋਲਾ ਦੇ ਬੱਚੇ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ। ਫੋਟੋ: ਬੈਂਸ

ਇਸੇ ਤਰ੍ਹਾਂ ਸਿੱਖਿਆ ਬਲਾਕ ਗੁਰਦਾਸਪੁਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸਾਧੂਚੱਕ ਵਿਖੇ ਮੁੱਖ ਅਧਿਆਪਕਾ ਸ੍ਰੀਮਤੀ ਕੁਵਿੰਦਰ ਕੌਰ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।

ਫੋਟੋ ਕੈਪਸ਼ਨ:ਸਰਕਾਰੀ ਪ੍ਰਾਇਮਰੀ ਸਕੂਲ ਸਾਧੂ ਚੱਕ ਦੇ ਬੱਚੇ ਰੱਖੜੀਆਂ ਤਿਆਰ ਕਰਦੇ ਹੋਏ। ਉਹਨਾਂ ਦੇ ਨਾਲ ਮੁੱਖ ਅਧਿਆਪਕਾ ਸ੍ਰੀਮਤੀ ਕੁਲਵਿੰਦਰ ਕੌਰ ਵੀ ਨਜ਼ਰ ਆ ਰਹੇ ਹਨ। ਫੋਟੋ: ਬੈਂਸ

ਇਸ ਮੌਕੇ ਬੱਚਿਆਂ ਨੇ ਸੁੰਦਰ-ਸੁੰਦਰ ਰੱਖਣੀਆਂ ਬਣਾ ਕੇ ਆਪਣੀ ਕਲਾ ਦਾ ਬਖੂਬੀ ਪ੍ਰਦਰਸ਼ਨ ਕੀਤਾ। ਮੁੱਖ ਅਧਿਆਪਕਾਂ ਵੱਲੋਂ ਸੰਬੋਧਨ ਕਰਦਿਆਂ ਬੱਚਿਆਂ ਦੀ ਕਲਾ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਅਧਿਆਪਕਾ ਅੰਮ੍ਰਿਤ ਸੋਨਿਕਾ ਅਤੇ ਅਧਿਆਪਕਾ ਰੇਖਾ ਸ਼ਰਮਾ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਕੂਲ ਸਾਧੂ ਚੱਕ ਦੇ ਬੱਚੇ ਤਿਆਰ ਕੀਤੀਆਂ ਰੱਖਣੀਆਂ ਵਿਖਾਉਂਦੇ ਹੋਏ। ਫੋਟੋ: ਬੈਂਸ


Share & like

Leave a Reply