ਬੱਚਿਆਂ ਦੇ ਸਿੱਖਣ ਪੱਧਰ ‘ਚ ਸੁਧਾਰ ਲਿਆਉਣ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਚਾਰ ਪੁਕਾਰੀ ਪ੍ਰੋਗਰਾਮ ਉਲੀਕਿਆ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 2 ਅਗਸਤ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਸ਼੍ਰੀ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਸੈਂਟਰ ਮਰਾੜਾ ਵੱਲੋਂ ਕਲਸਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਲਸਟਰ ਅਧੀਨ ਆਉਂਦੇ ਛੇ ਸਕੂਲਾਂ ਦੇ ਬੱਚਿਆਂ ਹਿੱਸਾ ਲਿਆ। ਇਸ ਮੌਕੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਫੋਟੋ ਕੈਪਸ਼ਨ: ਵਿਦਿਅਕ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਬੱਚੇ। ਫੋਟੋ:ਦਵਿੰਦਰਜੀਤ
ਇਸ ਸਬੰਧ ਵਿੱਚ ਭਰਾਵਾਂ ਦੇ ਸੈਂਟਰ ਹੈੱਡ ਟੀਚਰ ਸ੍ਰੀ ਮਦਨ ਗੋਪਾਲ ਨੇ ਦੱਸਿਆ ਕਿ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਹੋਰ ਸੁਧਾਰ ਲਿਆਉਣ ਅਤੇ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਵਿਦਿਅਕ ਮੁਕਾਬਲਿਆਂ ਦਾ ਚਾਰ ਪੁਕਾਰੀ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸਦੇ ਪਹਿਲੇ ਪੜਾਅ ਤਹਿਤ ਅੱਜ ਦੇ ਮੁਕਾਬਲਿਆਂ ਵਿੱਚ ਪੰਜਾਬੀ ਪੜ੍ਹਨ, ਪੰਜਾਬੀ ਲਿਖਣ , ਬੋਲ ਲਿਖਤ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਜਾਬੀ ਪੜ੍ਹਨ ਵਿੱਚ ਤਮੰਨਾ ਮਰਾੜਾ (ਮੁੰਡੇ) , ਪੰਜਾਬੀ ਲਿਖਣ ਵਿੱਚ ਜਾਨਵੀ ਝਬਕਰਾ ਅਤੇ ਬੋਲ ਲਿਖਤ ਵਿੱਚ ਹਰਪ੍ਰੀਤ ਮਕੋੜਾ ਅਤੇ ਸਮਕਸ਼ ਮਰਾੜਾ (ਮੁੰਡੇ) ਪਹਿਲਾ ਸਥਾਨ ਹਾਸਲ ਕੀਤਾ ਹੈ। ਸੈਂਟਰ ਮੁੱਖ ਅਧਿਆਪਕ ਮਦਨ ਗੋਪਾਲ ਨੇ ਦੱਸਿਆ ਕਿ ਇਹ ਮੁਕਾਬਲੇ ਹਰੇਕ ਹਫ਼ਤੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 8 ਅਗਸਤ ਨੂੰ ਗਣਿਤ ਅਤੇ 16 ਅਗਸਤ ਨੂੰ ਅੰਗਰੇਜ਼ੀ ਅਤੇ ਆਮ ਗਿਆਨ ਦਾ ਮੁਕਾਬਲਾ ਕਰਵਾਇਆ ਜਾਵੇਗਾ।

ਫੋਟੋ ਕੈਪਸ਼ਨ: ਵਿਦਿਅਕ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦੇ ਝਲਕ। ਫੋਟੋ: ਦਵਿੰਦਰਜੀਤ
ਇਹਨਾਂ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਸ੍ਰੀ ਰਜਨੀ ਪ੍ਰਕਾਸ਼ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਝਬਕਰਾ, ਸ੍ਰੀ ਅਜੀਬ ਸਿੰਘ, ਸ਼੍ਰੀ ਪ੍ਰਵੀਨ ਕੁਮਾਰ, ਵਰਿੰਦਰ ਕੁਮਾਰ, ਵਿਨੋਦ ਕੁਮਾਰ, ਸ਼੍ਰੀਮਤੀ ਅੰਜੂ ਬਾਲਾ ਅਤੇ ਸ਼੍ਰੀਮਤੀ ਸ਼ਮਿਤਾ ਸ਼ਰਮਾ ਵੱਲੋਂ ਅਹਿਮ ਜ਼ਿੰਮੇਵਾਰੀ ਨਿਭਾਈ ਗਈ।










